ਕੈਨਬਰਾ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਯੂਕ੍ਰੇਨ ਦੀ ਆਪਣੀ ਯਾਤਰਾ ਦੌਰਾਨ ਯੁੱਧ ਪ੍ਰਭਾਵਿਤ ਦੇਸ਼ ਨੂੰ ਹੋਰ ਫ਼ੌਜੀ ਸਹਾਇਤਾ ਦੇਣ ਦਾ ਵਾਅਦਾ ਕੀਤਾ। ਬੀਬੀਸੀ ਨੇ ਸੋਮਵਾਰ ਨੂੰ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।ਅਲਬਾਨੀਜ਼ ਨੇ ਯੁੱਧ ਤੋਂ ਪ੍ਰਭਾਵਿਤ ਰਾਜਧਾਨੀ ਦੀ ਅਚਾਨਕ ਯਾਤਰਾ ਦੌਰਾਨ ਕੀਵ ਵਿੱਚ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ।ਉਹਨਾਂ ਨੇ ਪਹਿਲਾਂ ਬੁਕਾ ਅਤੇ ਇਰਪਿਨ ਦੇ ਕਸਬਿਆਂ ਦਾ ਦੌਰਾ ਕੀਤਾ ਅਤੇ ਉੱਥੇ ਦੀ ਸਥਿਤੀ ਨੂੰ “ਯੁੱਧ ਅਪਰਾਧ” ਦੱਸਿਆ। 100 ਮਿਲੀਅਨ ਆਸਟ੍ਰੇਲੀਅਨ ਡਾਲਰ (68 ਮਿਲੀਅਨ ਡਾਲਰ) ਦੇ ਆਸਟ੍ਰੇਲੀਅਨ ਸਹਾਇਤਾ ਪੈਕੇਜ ਵਿੱਚ ਡਰੋਨ ਅਤੇ 34 ਵਾਧੂ ਬਖਤਰਬੰਦ ਵਾਹਨ ਸ਼ਾਮਲ ਹਨ।ਕੀਵ ਵਿੱਚ ਰਾਸ਼ਟਰਪਤੀ ਮਹਿਲ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਅਲਬਾਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਲੰਬੇ ਸਮੇਂ ਤੱਕ ਯੂਕ੍ਰੇਨ ਦਾ ਸਮਰਥਨ ਕਰੇਗਾ।ਐਲਾਨੀ ਗਈ ਵਾਧੂ ਸਹਾਇਤਾ ਨੇ ਯੂਕ੍ਰੇਨ ਨੂੰ ਕੁੱਲ ਆਸਟ੍ਰੇਲੀਅਨ ਸਹਾਇਤਾ ਲਗਭਗ 390 ਮਿਲੀਅਨ ਡਾਲਰ ਤੱਕ ਪਹੁੰਚਾ ਦਿੱਤੀ ਹੈ।ਦੂਜੇ ਪਾਸੇ ਅਲਬਾਨੀਜ਼ ਨੇ 16 ਹੋਰ ਰੂਸੀ ਮੰਤਰੀਆਂ ਅਤੇ ਕੁਲੀਨ ਵਰਗਾਂ (oligarchs) ‘ਤੇ ਪਾਬੰਦੀਆਂ, ਯਾਤਰਾ ਪਾਬੰਦੀਆਂ ਅਤੇ ਰੂਸੀ ਸੋਨੇ ਦੀ ਦਰਾਮਦ ਨੂੰ ਖ਼ਤਮ ਕਰਨ ਦਾ ਵੀ ਐਲਾਨ ਕੀਤਾ।
You must be logged in to post a comment Login