ਮੂਸੇਵਾਲ ਦੀ ਹੱਤਿਆ ਤੋਂ ਇਕ ਦਿਨ ਪਹਿਲਾਂ ਗੋਲਡੀ ਬਰਾੜ ਨੇ ਕਿਹਾ ਸੀ,‘ਫ਼ੌਜੀ ਕੰਮ ਕੱਲ੍ਹ ਹੀ ਕਰਨੈ’

ਮੂਸੇਵਾਲ ਦੀ ਹੱਤਿਆ ਤੋਂ ਇਕ ਦਿਨ ਪਹਿਲਾਂ ਗੋਲਡੀ ਬਰਾੜ ਨੇ ਕਿਹਾ ਸੀ,‘ਫ਼ੌਜੀ ਕੰਮ ਕੱਲ੍ਹ ਹੀ ਕਰਨੈ’

ਚੰਡੀਗੜ੍ਹ, 9 ਜੁਲਾਈ- ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਕਾਰਨ ਉਸ ਦੇ ਹੱਤਿਆਰਾਂ ਲਈ ਗੁਨਾਹ ਕਰਨਾ ਹੋਰ ਵੀ ਸੌਖਾ ਹੋ ਗਿਆ ਸੀ। ਹੱਤਿਆਰਾਂ ਅਤੇ ਕੈਨੇਡਾ ਸਥਿਤ ਮਾਸਟਰਮਾਈਂਡ ਗੋਲਡੀ ਬਰਾੜ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ 28 ਮਈ ਦੀ ਦੁਪਹਿਰ ਨੂੰ ਮੂਸੇਵਾਲਾ ਦੀ ਸੁਰੱਖਿਆ ’ਚ ਕਟੌਤੀ ਦੇ ਹੁਕਮ ਜਨਤਕ ਹੋਣ ਤੋਂ ਬਾਅਦ ਕਾਤਲਾਂ ਨੇ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ। ਗੋਲਡੀ ਬਰਾੜ ਅਤੇ ਸ਼ੂਟਰਾਂ ਦੇ ਸਾਥੀ ਪ੍ਰਿਯਾਵਰਤ ਦਰਮਿਆਨ ਫ਼ੋਨ ‘ਤੇ ਹੋਈ ਗੱਲਬਾਤ ਅਨੁਸਾਰ ਬਰਾੜ ਨੂੰ ਇਹ ਕਹਿੰਦਿਆਂ ਸੁਣਿਆ ਜਾਂਦਾ ਹੈ ਕਿ ਸੁਰੱਖਿਆ ਘੇਰਾ ਖਤਮ ਹੋ ਗਿਆ ਹੈ,‘ਫੌਜੀ, ਕੰਮ ਕੱਲ੍ਹ ਹੀ ਕਰਨੈ।’ ਫੌਜੀ ਪ੍ਰਿਯਾਵਰਤ ਦਾ ਛੋਟਾ ਨਾਮ ਹੈ। ਉਸ ਨੇ ਗੋਲਡੀ ਬਰਾੜ ਨੂੰ ‘ਡਾਕਟਰ’ ਕਹਿ ਕੇ ਸੰਬੋਧਨ ਕੀਤਾ। 29 ਮਈ ਨੂੰ ਸ਼ਾਮ 4:30 ਵਜੇ ਦੇ ਕਰੀਬ ਇੱਕ ਹੋਰ ਫ਼ੋਨ ਰਾਹੀਂ ‘ਡਾਕਟਰ’ ਨੂੰ ਦੱਸਿਆ ਗਿਆ ਕਿ ਮੂਸੇਵਾਲਾ ਘਰੋਂ ਬਾਹਰ ਜਾ ਰਿਹਾ ਹੈ। ਕਤਲ ਤੋਂ ਬਾਅਦ 29 ਮਈ ਨੂੰ ਰਿਕਾਰਡ ਕੀਤੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਫੌਜੀ ਨੇ ‘ਡਾਕਟਰ’ ਨੂੰ ਫੋਨ ਕੀਤਾ ਤੇ ਦੱਸਿਆ ‘ਕੰਮ ਕਰ ਦਿੱਤਾ’।

You must be logged in to post a comment Login