ਯੂਕਰੇਨ: ਅਪਾਰਟਮੈਂਟ ਬਿਲਡਿੰਗ ’ਤੇ ਰੂਸ ਵੱਲੋਂ ਰਾਕਟ ਨਾਲ ਹਮਲਾ; 15 ਹਲਾਕ

ਯੂਕਰੇਨ: ਅਪਾਰਟਮੈਂਟ ਬਿਲਡਿੰਗ ’ਤੇ ਰੂਸ ਵੱਲੋਂ ਰਾਕਟ ਨਾਲ ਹਮਲਾ; 15 ਹਲਾਕ

ਕੀਵ, 10 ਜੁਲਾਈ- ਪੂਰਬੀ ਯੂਕਰੇਨ ਦੇ ਚੈਸਿਵ ਯਾਰ ਕਸਬੇ ਵਿੱਚ ਰੂਸ ਵੱਲੋਂ ਅਪਾਰਟਮੈਂਟ ਬਿਲਡਿੰਗ ’ਤੇ ਬੀਤੀ ਰਾਤ ਕੀਤੇ ਗਏ ਰਾਕਟ ਹਮਲੇ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਤੋਂ ਵਧ ਲੋਕਾਂ ਦੇ ਮਲਬੇ ਵਿੱਚ ਦੱਬੇ ਹੋਣ ਦਾ ਖਦਸ਼ਾ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਯੂਕਰੇਨ ਦੇ ਫੌਜੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਉਂਦਾ ਹੈ ਪਰ ਚੈਸਿਵ ਯਾਰ ਕਸਬੇ ਦੇ ਰਿਹਾਇਸ਼ੀ ਇਮਾਰਤ ’ਤੇ ਕੀਤੇ ਗਏ ਹਮਲੇ ਬਾਰੇ ਰੂਸ ਦੇ ਰੱਖਿਆ ਮੰਤਰਾਲੇ ਨੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਚੈਸਿਵ ਯਾਰ ਕਸਬਾ ਯੂਕਰੇਨ ਦੇ ਦੋਨੇਤਸਕ ਇਲਾਕੇ ਵਿੱਚ ਪੈਂਦਾ ਹੈ। ਦੋਨੇਤਸਕ ਦੇ ਰਾਜਪਾਲ ਪਾਵਲੋ ਕਿਰਲੈਂਕੋ ਨੇ ਕਿਹਾ ਕਿ 12 ਹਜ਼ਾਰ ਆਬਾਦੀ ਵਾਲੇ ਚੈਸਿਵ ਯਾਰ ਕਸਬੇ ਦੀ ਇਮਾਰਤ ’ਤੇ ਰੂਸ ਨੇ ਟਰੱਕ ’ਤੇ ਲੱਦੇ ਉਰਾਗਾਨ ਰਾਕੇਟਾਂ ਨਾਲ ਹਮਲਾ ਕੀਤਾ।

You must be logged in to post a comment Login