ਮਨੀ ਲਾਂਡਰਿੰਗ ਮਾਮਲੇ ’ਚ ਈਡੀ ਨੇ ਸੋਨੀਆ ਗਾਂਧੀ ਤੋਂ ਘੰਟਿਆਂ ਤੱਕ ਪੁੱਛ ਪੜਤਾਲ ਕੀਤੀ

ਮਨੀ ਲਾਂਡਰਿੰਗ ਮਾਮਲੇ ’ਚ ਈਡੀ ਨੇ ਸੋਨੀਆ ਗਾਂਧੀ ਤੋਂ ਘੰਟਿਆਂ ਤੱਕ ਪੁੱਛ ਪੜਤਾਲ ਕੀਤੀ

ਨਵੀਂ ਦਿੱਲੀ, 21 ਜੁਲਾਈ- ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਨੇ ਦੋ ਘੰਟੇ ਦੀ ਪੁੱਛ ਪੜਤਾਲ ਤੋਂ ਬਾਅਦ ਸੋਨੀਆ ਗਾਂਧੀ ਦੀ ਬੇਨਤੀ ‘ਤੇ ਅੱਜ ਦੀ ਪੁੱਛ ਪੜਤਾਲ ਬੰਦ ਕਰ ਦਿੱਤੀ। ਇਸ ਤੋਂ ਪਹਿਲਾਂ ਅੱਜ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅੱਜ ਇਥੇ ਈਡੀ ਦੇ ਦਫ਼ਤਰ ਪਹੁੰਚੀ। ਸ੍ਰੀਮਤੀ ਗਾਂਧੀ (75) ਮੱਧ ਦਿੱਲੀ ਦੇ ਏਪੀਜੇ ਅਬਦੁਲ ਕਲਾਮ ਰੋਡ ‘ਤੇ ਵਿਧੁਤ ਲੇਨ ਸਥਿਤ ਜਾਂਚ ਏਜੰਸੀ ਦੇ ਹੈੱਡਕੁਆਰਟਰ ‘ਤੇ ‘ਜ਼ੈੱਡ ਪਲੱਸ’ ਸੁਰੱਖਿਆ ਘੇਰੇ ਨਾਲ ਪੁੱਜੀ। ਹਾਲ ਹੀ ‘ਚ ਕਰੋਨਾ ਤੋਂ ਉਭਰੀ ਕਾਂਗਰਸ ਨੇਤਾ ਨੇ ਮਾਸਕ ਪਾਇਆ ਹੋਇਆ ਸੀ ਅਤੇ ਉਨ੍ਹਾਂ ਦਾ ਬੇਟਾ ਰਾਹੁਲ ਗਾਂਧੀ ਅਤੇ ਬੇਟੀ ਪ੍ਰਿਅੰਕਾ ਗਾਂਧੀ ਵੀ ਸਨ। ਦਿੱਲੀ ਪੁਲੀਸ ਨੇ ਸ੍ਰੀਮਤੀ ਗਾਂਧੀ ਦੇ ਜਨਪਥ ਨਿਵਾਸ ਅਤੇ ਈਡੀ ਦਫ਼ਤਰ ਦੇ ਵਿਚਕਾਰ ਇੱਕ ਕਿਲੋਮੀਟਰ ਦੇ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਹਨ।

You must be logged in to post a comment Login