ਅਪਰਾਧੀ ਅਨਸਰਾਂ ਨਾਲ ਸਰਕਾਰ ਸਖਤੀ ਨਾਲ ਨਜਿੱਠੇ : ਗਰਗ

ਅਪਰਾਧੀ ਅਨਸਰਾਂ ਨਾਲ ਸਰਕਾਰ ਸਖਤੀ ਨਾਲ ਨਜਿੱਠੇ : ਗਰਗ

ਪਟਿਆਲਾ, 28 ਜੁਲਾਈ (ਗੁਰਪ੍ਰੀਤ ਕੰਬੋਜ ਸੂਲਰ)- ਸੀਨੀਅਰ ਹਿੰਦੂ ਨੇਤਾ ਐਡਵੋਕੇਟ ਅਮਨ ਗਰਗ ਸੂਲਰ ਵਲੋਂ ਇਕ ਮੀਟੰਗ ਦੌਰਾਨ ਗੈਂਗਸਟਰਾਂ ਵਲੋਂ ਲੋਕਾਂ ਵਿਚ ਡਰ ਪੈਦਾ ਕਰਨ ਲਈ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ’ਤੇ ਚਰਚਾ ਕੀਤੀ ਗਈ। ਅਮਨ ਗਰਗ ਸੂਲਰ ਨੇ ਕਿਹਾ ਕਿ ਗੈਂਗਸਟਰਾਂ ਵਲੋਂ ਵਿਦੇਸ਼ਾਂ ਵਿਚ ਬੈਠ ਕੇ ਭਾਰਤ ਦੀ ਧਰਤੀ ’ਤੇ ਅਪਰਾਧ ਕਰਵਾਏ ਜਾ ਰਹੇ ਹਨ। ਵਿਦੇਸ਼ੀ ਏਜੰਸੀਆਂ ਨੂੰ ਅਜਿਹੇ ਅਪਰਾਧੀਆਂ ਵਿਰੁੱਧ ਭਾਰਤ ਸਰਕਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਗੈਂਗਸਟਰਾਂ ਵਲੋਂ ਕਿਥੋਂ ਪੋਸਟਾਂ ਪਾ ਕੇ ਸੋਸ਼ਲ ਸਾਈਟਸ ਓਪਰੇਟ ਕੀਤੀਆਂ ਜਾ ਰਹੀਆਂ ਹਨ, ਦੀ ਡਿਟੇਲ ਪਤਾ ਕਰਕੇ ਛੇਤੀ ਤੋਂ ਛੇਤੀ ਗੈਂਗਸਟਰਾਂ ਨੂੰ ਗਿ੍ਰਫਤਾਰ ਕਰਕੇ ਭਾਰਤ ਸਰਕਾਰ ਹਵਾਲਾ ਕਰਨਾ ਚਾਹੀਦਾ ਹੈ। ਭਾਰਤ ਸਰਕਾਰ ਦੀ ਇੰਟਰਪੋਲ ਏਜੰਸੀ ਵਲੋਂ ਜਾਰੀ ‘ਰੈਡ ਕੋਰਨਰ ਨੋਟਿਸ’ ਉਤੇ ਵਿਦੇਸ਼ੀ ਏਜੰਸੀਆਂ ਨੂੰ ਗੈਂਗਸਟਰਾਂ ਨਾਲ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ। ਸ੍ਰੀ ਗਰਗ ਨੇ ਗੈਂਗਸਟਰਾਂ ਅਤੇ ਡਰੱਗ ਮਾਫੀਆ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਅਪਰਾਧਾਂ ਨੂੰ ਛੱਡ ਕਾਨੂੰਨ ਦਾ ਸਾਥ ਦੇਣ ਅਤੇ ਚੰਗੇ ਇਨਸਾਨ ਬਣ ਕੇ ਸਮਾਜ ਵਿਚ ਵਿਚਰਨ।

ਇਸ ਮੌਕੇ ਕੌਮੀ ਚੇਅਰਮੈਨ ਸ੍ਰੀ ਆਰ. ਕੇ. ਗਰਗ ਸੂਲਰ ਨੇ ਪੰਜਾਬ ਸਰਕਾਰ ਵਲੋਂ ਅਪਰਾਧੀਆਂ ਖਿਲਾਫ ਜ਼ੀਰੋ ਟਾਲਰੈਂਸ ਦੀ ਨੀਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਅਮਨ-ਸ਼ਾਂਤੀ ਨੂੰ ਢਾਅ ਲਗਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਤੇ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਲੋਕਹਿੱਤ ਲਈ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ ਹੈ। ਉਨ੍ਹਾਂ ਵਲੋਂ ਸਮੂਹ ਰਾਜਸੀ ਨੇਤਾਵਾਂ ਨੂੰ ਪੰਜਾਬ ਸਰਕਾਰ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।

You must be logged in to post a comment Login