ਆਮ ਆਦਮੀ ਪਾਰਟੀ ਦੇ ਕੌਂਸਲਰ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ

ਆਮ ਆਦਮੀ ਪਾਰਟੀ ਦੇ ਕੌਂਸਲਰ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ

ਮਾਲੇਰਕੋਟਲਾ, 31 ਜੁਲਾਈ- ਨਗਰ ਕੌਂਸਲ ਮਾਲੇਰਕੋਟਲਾ ਦੇ ਵਾਰਡ ਨੰਬਰ 18 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਹੰਮਦ ਅਕਬਰ ਉਰਫ ਭੋਲੀ ਦੀ ਅੱਜ ਸਵੇਰੇ ਕਰੀਬ ਪੌਣੇ ਨੌ ਵਜੇ ਦੋ ਅਣਪਛਾਤਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੁਹੰਮਦ ਅਕਬਰ ਉਰਫ ਭੋਲੀ ਆਪਣੇ ਲੁਧਿਆਣਾ ਬਾਈਪਾਸ ਨੇੜੇ ਸਥਿਤ ਅਕਬਰ ਹੈਲਥ ਕਲੱਬ ਵਿਖੇ ਸੈਰ ਕਰ ਰਿਹਾ ਸੀ। ਦੋ ਅਣਪਛਾਤੇ ਕਲੱਬ ‘ਚ ਦਾਖ਼ਲ ਹੋ ਕੇ ਮੁਹੰਮਦ ਅਕਬਰ ਉਰਫ ਭੋਲੀ ‘ਤੇ ਗੋਲੀ ਚਲਾਉਣ ਉਪਰੰਤ ਮੌਕੇ ‘ਤੋਂ ਫ਼ਰਾਰ ਹੋ ਗਏ। ਮੁਹੰਮਦ ਅਕਬਰ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪਤਾ ਲੱਗਦਿਆਂ ਹੀ ਪੁਲੀਸ ਨੇ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

You must be logged in to post a comment Login