ਨੋਟਾਂ ਨਾਲ ਭਰੀ ਕਾਰ ਨਾਲ ਫੜੇ 3 ਕਾਂਗਰਸੀ ਵਿਧਾਇਕ ਪਾਰਟੀ ’ਚੋਂ ਮੁਅੱਤਲ

ਨੋਟਾਂ ਨਾਲ ਭਰੀ ਕਾਰ ਨਾਲ ਫੜੇ 3 ਕਾਂਗਰਸੀ ਵਿਧਾਇਕ ਪਾਰਟੀ ’ਚੋਂ ਮੁਅੱਤਲ

ਨਵੀਂ ਦਿੱਲੀ, 31 ਜੁਲਾਈ- ਪੱਛਮੀ ਬੰਗਾਲ ਦੇ ਹਾਵੜਾ ’ਚ ਤਿੰਨ ਵਿਧਾਇਕਾਂ ਨੂੰ ਭਾਰੀ ਨਕਦੀ ਸਮੇਤ ਫੜੇ ਜਾਣ ਤੋਂ ਬਾਅਦ ਕਾਂਗਰਸ ਨੇ ਝਾਰਖੰਡ ’ਚ ਭਾਜਪਾ ’ਤੇ ਆਪਣੀ ਗਠਜੋੜ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਝਾਰਖੰਡ ’ਚ ਵੀ ਉਸੇ ਤਰ੍ਹਾਂ ਕਰਨਾ ਚਾਹੁੰਦੀ ਹੈ, ਜੋ ਉਸ ਨੇ ਮਹਾਰਾਸ਼ਟਰ ਵਿੱਚ ਕੀਤਾ। ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਝਾਰਖੰਡ ਵਿੱਚ ਸ਼ਨਿਚਰਵਾਰ ਰਾਤ ਨੂੰ ਪੁਲੀਸ ਨੇ ਤਿੰਨ ਕਾਂਗਰਸੀ ਵਿਧਾਇਕਾਂ ਨੂੰ ਰੋਕ ਲਿਆ। ਉਨ੍ਹਾਂ ਦੀ ਗੱਡੀ ‘ਚੋਂ ਕਾਫੀ ਨਕਦੀ ਬਰਾਮਦ ਹੋਈ। ਜਿਸ ਗੱਡੀ ‘ਚ ਵਿਧਾਇਕ ਇਰਫਾਨ ਅੰਸਾਰੀ, ਰਾਜੇਸ਼ ਕਚਾਪ ਅਤੇ ਨਮਨ ਬਿਕਸਲ ਕੌਂਗਰੀ ਸਵਾਰ ਸਨ, ਨੂੰ ਸ਼ਨਿਚਰਵਾਰ ਨੂੰ ਪਾਂਚਲਾ ਥਾਣਾ ਖੇਤਰ ਦੇ ਅਧੀਨ ਰਾਸ਼ਟਰੀ ਰਾਜਮਾਰਗ-16 ‘ਤੇ ਰੋਕਿਆ ਗਿਆ ਅਤੇ ਗੱਡੀ ‘ਚੋਂ ਭਾਰੀ ਮਾਤਰਾ ‘ਚ ਰਕਮ ਬਰਾਮਦ ਹੋਈ। ਇਸ ਦੌਰਾਨ ਕਾਂਗਰਸ ਨੇ ਵੱਡੀ ਰਾਸ਼ੀ ਨਾਲ ਪੱਛਮੀ ਬੰਗਾਲ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਆਪਣੇ ਤਿੰਨੇ ਵਿਧਾਇਕਾਂ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਹੈ।

You must be logged in to post a comment Login