ਦੇਸ਼ ਵਾਸੀਆਂ ਨੂੰ ਮੰਕੀਪੌਕਸ ਤੋਂ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ: ਕੇਂਦਰੀ ਸਿਹਤ ਮੰਤਰੀ

ਦੇਸ਼ ਵਾਸੀਆਂ ਨੂੰ ਮੰਕੀਪੌਕਸ ਤੋਂ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ: ਕੇਂਦਰੀ ਸਿਹਤ ਮੰਤਰੀ

ਨਵੀਂ ਦਿੱਲੀ, 2 ਅਗਸਤ- ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿੱਚ ਹੁਣ ਤੱਕ ਮੰਕੀਪੌਕਸ ਦੇ ਅੱਠ ਮਾਮਲੇ ਸਾਹਮਣੇ ਆਏ ਹਨ ਅਤੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਨਿਗਰਾਨੀ ਕੀਤੀ ਜਾ ਰਹੀ ਹੈ। ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਮੰਕੀਪੌਕਸ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਮਾਂਡਵੀਆ ਨੇ ਇਹ ਵੀ ਕਿਹਾ ਕਿ ਘਬਰਾਉਣ ਜਾਂ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਕੋਵਿਡ-19 ਦੀ ਬਿਮਾਰੀ ਜਿੰਨੀ ਤੇਜ਼ੀ ਨਾਲ ਨਹੀਂ ਫੈਲਦੀ, ਸਗੋਂ ਨਜ਼ਦੀਕੀ ਸੰਪਰਕ ਨਾਲ ਹੀ ਫੈਲਦੀ ਹੈ।

You must be logged in to post a comment Login