ਸਿਸੋਦੀਆ ਦੇ ਘਰ ਸਣੇ 21 ਥਾਵਾਂ ’ਤੇ ਸੀਬੀਆਈ ਦੇ ਛਾਪੇ, ਉਪ ਮੁੱਖ ਮੰਤਰੀ ਦੇ ਘਰੋਂ ਦਸਤਾਵੇਜ਼ ਜ਼ਬਤ

ਸਿਸੋਦੀਆ ਦੇ ਘਰ ਸਣੇ 21 ਥਾਵਾਂ ’ਤੇ ਸੀਬੀਆਈ ਦੇ ਛਾਪੇ, ਉਪ ਮੁੱਖ ਮੰਤਰੀ ਦੇ ਘਰੋਂ ਦਸਤਾਵੇਜ਼ ਜ਼ਬਤ

ਨਵੀਂ ਦਿੱਲੀ, 19 ਅਗਸਤ- ਆਬਕਾਰੀ ਨੀਤੀ ਮਾਮਲੇ ’ਚ ਐੱਫਆਈਆਰ ਦਰਜ ਕਰਨ ਤੋਂ ਬਾਅਦ ਸੀਬੀਆਈ ਨੇ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਈਏਐੱਸ ਅਧਿਕਾਰੀ ਆਰਵ ਗੋਪੀ ਕ੍ਰਿਸ਼ਨਾ ਦੇ ਘਰ ਸਮੇਤ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ 21 ਥਾਵਾਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਤੋਂ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ ਹਨ।ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਪਿਛਲੇ ਸਾਲ ਨਵੰਬਰ ਵਿੱਚ ਲਿਆਂਦੀ ਗਈ ਦਿੱਲੀ ਆਬਕਾਰੀ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਐੱਫਆਈਆਰ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਛਾਪੇ ਦੌਰਾਨ ਸੀਬੀਆਈ ਦੀਆਂ ਟੀਮਾਂ ਸਿਸੋਦੀਆ ਅਤੇ 2012 ਬੈਚ ਦੇ ਏਜੀਐੱਮਯੂਟੀ ਕੇਡਰ ਦੇ ਆਈਏਐੱਸ ਅਧਿਕਾਰੀ ਅਤੇ ਸਾਬਕਾ ਆਬਕਾਰੀ ਕਮਿਸ਼ਨਰ ਕ੍ਰਿਸ਼ਨਾ ਸਮੇਤ ਚਾਰ ਜਨਤਕ ਸੇਵਕਾਂ ਸਮੇਤ 21 ਥਾਵਾਂ ‘ਤੇ ਪਹੁੰਚੀਆਂ। ਇਸ ਦੌਰਾਨ ਇਨ੍ਹਾਂ ਛਾਪਿਆਂ ਖ਼ਿਲਾਫ਼ ਪ੍ਰਦਰ਼ਸਨ ਕਰ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਨੇਤਾਵਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।

You must be logged in to post a comment Login