ਛੇ ਭਾਸ਼ਾਵਾਂ ਵਿੱਚ ਨਵੀਂ SES ਮੁਹਿੰਮ

NSW ਸਟੇਟ ਐਮਰਜੈਂਸੀ ਸਰਵਿਸ (SES) ਦੁਆਰਾ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਿਭਿੰਨ ਭਾਈਚਾਰਿਆਂ ‘ਤੇ ਧਿਆਨ ਕੇਂਦ੍ਰਿਤ ਕਰਦੀ ਇੱਕ ਨਵੀਂ ਜਨਤਕ ਸੂਚਨਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਐਮਰਜੈਂਸੀ ਸੇਵਾਵਾਂ ਅਤੇ ਲਚਕਤਾ ਮੰਤਰੀ ਅਤੇ ਹੜ੍ਹ ਰਾਹਤ ਸੰਬੰਧੀ ਮੰਤਰੀ ਸਟੈਫ਼ ਕੁੱਕ ਨੇ ਕਿਹਾ ਕਿ ਇਸ ਨਵੇਂ ਸੰਦੇਸ਼ ਵਿੱਚ ਵੀਡੀਓ ਵੀ ਸ਼ਾਮਲ ਹੈ ਅਤੇ ਇਹ ਸੰਦੇਸ਼ ਸੋਸ਼ਲ ਮੀਡੀਆ, ਰੇਡੀਓ ਅਤੇ ਬਹੁ-ਸੱਭਿਆਚਾਰਕ ਭਾਈਚਾਰੇ ਦੇ ਅਖਬਾਰਾਂ ਵਿੱਚ ਦਿੱਤਾ ਜਾਵੇਗਾ। ਸ਼੍ਰੀਮਤੀ ਕੁੱਕ ਨੇ ਕਿਹਾ, “ਇਹ ਮੁਹਿੰਮ ਛੇ ਭਾਸ਼ਾਵਾਂ ਅਰਬੀ, ਕੈਂਟੋਨੀਜ਼, ਫਾਰਸੀ, ਕੋਰੀਅਨ, ਮੈਂਡਰਿਨ ਅਤੇ ਪੰਜਾਬੀ ਵਿੱਚ ਤਿਆਰ ਕੀਤੀ ਗਈ ਹੈ ਤਾਂ ਜੋ ਹਾਕਸਬਰੀ-ਨੇਪੀਅਨ ਵੈਲੀ ਦੇ  ਲੇ-ਦੁਆਲੇ ਦੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਭਾਈਚਾਰਿਆਂ ਨੂੰ ਇਹ ਸਮਝਣ ਵਿੱਚ ਮੱਦਦ ਕੀਤੀ ਜਾ ਸਕੇ ਕਿ ਹੜ੍ਹ ਆਉਣ ਦੀ ਸਥਿਤੀ ਵਿੱਚ ਕੀ ਕਰਨਾ ਹੈ।
"ਇਹ ਅਹਿਮ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕ SES ਸਲਾਹ ਨੂੰ ਸਮਝਣ ਤਾਂ ਜੋ ਉਹ ਗੰਭੀਰ ਮੌਸਮੀ ਘਟਨਾਵਾਂ ਦੇ ਖ਼ਤਰਿਆਂ ਤੋਂ ਜਾਣੂ ਹੋਣ ਅਤੇ ਹੜ੍ਹ ਆਉਣ ‘ਤੇ ਜਵਾਬੀ ਕਾਰਵਾਈ ਕਰਨ ਲਈ ਤਿਆਰ ਹੋਣ।  ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਮਾਰਕ ਕੋਰੇ ਨੇ ਕਿਹਾ ਕਿ ਇਹ ਮੁਹਿੰਮ NSW ਸਰਕਾਰ ਦੀ ਇਹ ਯਕੀਨੀ ਬਣਾਉਣ ਦੀ ਵਚਨਬੱਧਤਾ ਦੀ ਇੱਕ ਹੋਰ ਉਦਾਹਰਣ ਹੈ ਕਿ ਹਰ ਕਿਸੇ ਕੋਲ ਅਹਿਮ ਜਾਣਕਾਰੀ ਤੱਕ ਪਹੁੰਚ ਹੈ। ਸ਼੍ਰੀਮਤੀ ਕੋਰੇ ਨੇ ਕਿਹਾ, "ਬਹੁ-ਸੱਭਿਆਚਾਰਕ ਸਮਾਜ ਹੋਣ ਦੇ ਨਾਤੇ, ਇਹ ਅਹਿਮ ਹੈ ਕਿ ਅਸੀਂ ਇਸ ਬਾਰੇ ਸਪੱਸ਼ਟ ਅਤੇ ਸੰਖੇਪ ਜਾਣਕਾਰੀ ਪ੍ਰਦਾਨ ਕਰੀਏ ਕਿ ਲੋਕਾਂ ਨੂੰ ਐਮਰਜੈਂਸੀ ਵਿਚ ਕੀ ਕਰਨਾ ਚਾਹੀਦਾ ਹੈ, ਜੋ ਆਖਰਕਾਰ ਉਹਨਾਂ ਨੂੰ ਵਧੇਰੇ ਲਚਕੀਲਾ ਬਣਨ ਵਿੱਚ ਮੱਦਦ ਕਰਦਾ ਹੈ।" ਇਸ ਮੁਹਿੰਮ ਦੇ ਮੁੱਖ ਸੰਦੇਸ਼ਾਂ ਵਿੱਚ ਸ਼ਾਮਲ ਹਨ:
 ਜਦੋਂ ਨਿਕਾਸੀ ਦਾ ਹੁਕਮ ਜਾਰੀ ਹੋਵੇ ਤਾਂ ਘਰ ਵਿੱਚ ਰਹਿਣਾ ਸੁਰੱਖਿਅਤ ਨਹੀਂ ਹੁੰਦਾ ਹੈ;
 ਹੜ੍ਹ ਦੇ ਪਾਣੀ ਵਿੱਚੋਂ ਲੰਘਣਾ ਸੁਰੱਖਿਅਤ ਨਹੀਂ ਹੈ;
 SES ਚੇਤਾਵਨੀਆਂ ਨੂੰ ਸੁਣਨਾ ਅਤੇ ਤਾਜ਼ਾ ਸਲਾਹ ਦੀ ਜਾਣਕਾਰੀ ਰੱਖਣਾ ਮਹੱਤਵਪੂਰਨ ਹੈ; ਅਤੇ  ਜਾਣੋ ਕਿ ਐਮਰਜੈਂਸੀ ‘ਜਾਣ ਲਈ ਤਿਆਰ-ਬਰ-ਤਿਆਰ’ ਕਿੱਟ ਕਿਵੇਂ ਤਿਆਰ ਕਰਨੀ ਹੈ। SES ਕਮਿਸ਼ਨਰ ਕਾਰਲੀਨ ਯੌਰਕ ਨੇ ਕਿਹਾ ਕਿ ਇਹ ਮੁਹਿੰਮ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕਈ ਤਰ੍ਹਾਂ ਦੇ ਮੀਡੀਆ ਚੈਨਲਾਂ ‘ਤੇ ਚੱਲੇਗੀ।
ਕਮਿਸ਼ਨਰ ਯੌਰਕ ਨੇ ਕਿਹਾ, "ਇਹ ਮੁਹਿੰਮ ਹਾਕਸਬਰੀ-ਨੇਪੀਅਨ ਵੈਲੀ ਦੇ ਉਨ੍ਹਾਂ ਸਥਾਨਕ ਲੋਕਾਂ ਨੂੰ ਟੀਚਾ ਬਣਾਉਣ ਲਈ ਅਸਲ ਵਿੱਚ ਅਹਿਮ ਹੈ ਜੋ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਬੋਲਦੇ ਹਨ, ਅਤੇ ਜਿਨ੍ਹਾਂ ਵਿੱਚੋਂ ਕੁੱਝ ਨੇ ਪਿਛਲੇ 18 ਮਹੀਨਿਆਂ ਵਿੱਚ ਕਈ ਹੜ੍ਹਾਂ ਦਾ

You must be logged in to post a comment Login