ਪਾਕਿਸਤਾਨ ਵਿੱਚ ਟਮਾਟਰ 500 ਰੁਪਏ ਕਿਲੋ ਤੇ ਪਿਆਜ਼ 400 ਰੁਪਏ ’ਤੇ ਪੁੱਜਿਆ

ਪਾਕਿਸਤਾਨ ਵਿੱਚ ਟਮਾਟਰ 500 ਰੁਪਏ ਕਿਲੋ ਤੇ ਪਿਆਜ਼ 400 ਰੁਪਏ ’ਤੇ ਪੁੱਜਿਆ

ਇਸਲਾਮਾਬਾਦ, 29 ਅਗਸਤ- ਪਾਕਿਸਤਾਨ ਵਿਚ ਸੰਕਟ ਵਧਦੇ ਹੀ ਜਾ ਰਹੇ ਹਨ। ਪਹਿਲਾਂ ਪਾਕਿਸਤਾਨ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਰਾਜਨੀਤਕ ਸੰਕਟ ਆਇਆ ਤੇ ਹੁਣ ਪਾਕਿਸਤਾਨ ਵਿਚ ਸਬਜ਼ੀਆਂ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇਥੇ ਸਬਜ਼ੀਆਂ ਦੇ ਭਾਅ ਆਸਮਾਨ ਨੂੰ ਛੂ ਰਹੇ ਹਨ। ਬਲੋਚਿਸਤਾਨ ਤੇ ਸਿੰਧ ਸੂਬਿਆਂ ਵਿਚ ਹੜ੍ਹਾਂ ਦੇ ਹਾਲਾਤ ਕਾਰਨ ਫਸਲਾਂ ਤਬਾਹ ਹੋ ਗਈਆਂ ਹਨ ਜਿਸ ਕਾਰਨ ਪਾਕਿ ਵਿਚ ਟਮਾਟਰ ਪੰਜ ਸੌ ਰੁਪਏ ਕਿਲੋ ਤੇ ਪਿਆਜ਼ ਚਾਰ ਸੌ ਰੁਪਏ ਕਿਲੋ ਤਕ ਪੁੱਜ ਗਿਆ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਪਾਕਿਸਤਾਨ ਵਾਹਗਾ ਸਰਹੱਦ ਰਸਤੇ ਭਾਰਤ ਤੋਂ ਟਮਾਟਰ ਮੰਗਵਾਉਣ ’ਤੇ ਵਿਚਾਰ ਕਰ ਰਿਹਾ ਹੈ।

You must be logged in to post a comment Login