ਸਾਲ 2021 ’ਚ ਦੇਸ਼ ਅੰਦਰ 5318 ਕਿਸਾਨਾਂ ਤੇ 5563 ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ: ਸਰਕਾਰੀ ਰਿਪੋਰਟ

ਸਾਲ 2021 ’ਚ ਦੇਸ਼ ਅੰਦਰ 5318 ਕਿਸਾਨਾਂ ਤੇ 5563 ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ: ਸਰਕਾਰੀ ਰਿਪੋਰਟ

ਨਵੀਂ ਦਿੱਲੀ, 30 ਅਗਸਤ- ਦਿਹਾੜੀਦਾਰਾਂ, ਸਵੈ-ਰੁਜ਼ਗਾਰ ਵਾਲੇ ਲੋਕਾਂ, ਬੇਰੁਜ਼ਗਾਰਾਂ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਲੋਕਾਂ ਨੇ 2021 ਵਿੱਚ ਸਭ ਤੋਂ ਵੱਧ ਖੁਦਕੁਸ਼ੀਆਂ ਕੀਤੀਆਂ ਹਨ। ਇਹ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਦੀ ਰਿਪੋਰਟ ਵਿੱਚ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 2021 ਕੋਵਿਡ-19 ਮਹਾਮਾਰੀ ਦਾ ਸਾਲ ਸੀ। ਰਿਪੋਰਟ ਅਨੁਸਾਰ ਦੇਸ਼ ਭਰ ਵਿੱਚ 2021 ਵਿੱਚ ਕੁੱਲ 1,64,033 ਲੋਕਾਂ ਨੇ ਖ਼ੁਦਕੁਸ਼ੀ ਕੀਤੀ ਹੈ। ਰਿਪੋਰਟ ਅਨੁਸਾਰ 2021 ਵਿੱਚ 1,18,979 ਮਰਦਾਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ ਵਿੱਚੋਂ 37,751 ਦਿਹਾੜੀਦਾਰ, 18,803 ਸਵੈ-ਰੁਜ਼ਗਾਰ ਅਤੇ 11,724 ਬੇਰੁਜ਼ਗਾਰ ਸਨ। ਅੰਕੜਿਆਂ ਅਨੁਸਾਰ 2021 ਵਿੱਚ 45,026 ਔਰਤਾਂ ਨੇ ਖੁਦਕੁਸ਼ੀ ਕੀਤੀ। ਰਿਪੋਰਟ ਅਨੁਸਾਰ ਖੇਤੀਬਾੜੀ ਖੇਤਰ ਨਾਲ ਸਬੰਧਤ 10,881 ਲੋਕਾਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ ਵਿੱਚੋਂ 5,318 ਕਿਸਾਨ ਅਤੇ 5,563 ਖੇਤ ਮਜ਼ਦੂਰ ਸਨ। 5,318 ਕਿਸਾਨਾਂ ਵਿੱਚੋਂ 5107 ਮਰਦ ਅਤੇ 211 ਔਰਤਾਂ ਸਨ। 5,563 ਖੇਤ ਮਜ਼ਦੂਰਾਂ ਵਿੱਚੋਂ 5,121 ਮਰਦ ਅਤੇ 442 ਔਰਤਾਂ ਸਨ।

You must be logged in to post a comment Login