ਗੌਤਮ ਅਡਾਨੀ ਦੁਨੀਆ ਦੇ ਸਭ ਅਮੀਰਾਂ ਦੀ ਸੂਚੀ ’ਚ ਤੀਜੇ ਨੰਬਰ ’ਤੇ

ਗੌਤਮ ਅਡਾਨੀ ਦੁਨੀਆ ਦੇ ਸਭ ਅਮੀਰਾਂ ਦੀ ਸੂਚੀ ’ਚ ਤੀਜੇ ਨੰਬਰ ’ਤੇ

 ਦਿੱਲੀ, 30 ਅਗਸਤ- ਕਾਰੋਬਾਰੀ ਸਮੂਹ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਬਲੂਮਬਰਗ ਬਿਲੀਨੇਅਰਸ ਇੰਡੈਕਸ ਅਨੁਸਾਰ ਫਰਾਂਸ ਦੇ ਬਰਨਾਰਡ ਅਰਨੌਲਟ ਨੂੰ ਪਛਾੜ ਕੇ ਹੁਣ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। 137.4 ਅਰਬ ਡਾਲਰ ਦੀ ਕੁੱਲ ਸੰਪਤੀ ਦੇ ਨਾਲ 60 ਸਾਲਾ ਅਡਾਨੀ ਨੇ ਲੂਈਸ ਵਿਟਨ ਦੇ ਚੇਅਰਮੈਨ ਅਰਨੌਲਟ ਦੀ ਦੌਲਤ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਹੁਣ ਉਹ ਰੈਂਕਿੰਗ ਵਿੱਚ ਐਲੋਨ ਮਸਕ ਅਤੇ ਜੈਫ ਬੇਜ਼ੋਸ ਤੋਂ ਪਿੱਛੇ ਹੈ। ਤਾਜ਼ਾ ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿੱਚ ਰਿਲਾਇੰਸ ਦੇ ਮੁਖੀ ਮੁਕੇਸ਼ ਅੰਬਾਨੀ ਕੁੱਲ 91.9 ਅਰਬ ਡਾਲਰ ਦੇ ਨਾਲ 11ਵੇਂ ਨੰਬਰ ‘ਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਕੋਈ ਏਸ਼ਿਆਈ ਵਿਅਕਤੀ ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਸਿਖਰਲੇ ਤਿੰਨਾਂ ਵਿੱਚ ਹੈ। ਐਲੋਨ ਮਸਕ ਅਤੇ ਜੈਫ ਬੇਜ਼ੋਸ ਦੀ ਕੁੱਲ ਜਾਇਦਾਦ ਕ੍ਰਮਵਾਰ 251 ਅਰਬ ਅਤੇ 153 ਅਰਬ ਡਾਲਰ ਹੈ।

You must be logged in to post a comment Login