ਦਾਊਦ ਇਬਰਾਹੀਮ ਬਾਰੇ ਸੂਹ ਦੇਣ ਵਾਲੇ ਨੂੰ 25 ਲੱਖ ਰੁਪਏ ਇਨਾਮ ਦੇਣ ਦਾ ਐਲਾਨ

ਦਾਊਦ ਇਬਰਾਹੀਮ ਬਾਰੇ ਸੂਹ ਦੇਣ ਵਾਲੇ ਨੂੰ 25 ਲੱਖ ਰੁਪਏ ਇਨਾਮ ਦੇਣ ਦਾ ਐਲਾਨ

ਮੁੰਬਈ, 1 ਸਤੰਬਰ- ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਦੇ ਮੁੱਖ ਮੁਲਜ਼ਮ ਭਗੌੜੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਗ੍ਰਿਫਤਾਰੀ ਲਈ ਕਿਸੇ ਵੀ ਜਾਣਕਾਰੀ ਲਈ 25 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਜਾਂਚ ਏਜੰਸੀ ਨੇ ਇਬਰਾਹਿਮ ਦੇ ਕਰੀਬੀ ਸਾਥੀ ਸ਼ਕੀਲ ਸ਼ੇਖ ਉਰਫ ਛੋਟਾ ਸ਼ਕੀਲ ‘ਤੇ 20 ਲੱਖ ਰੁਪਏ ਅਤੇ ਸਾਥੀ ਹਾਜੀ ਅਨੀਸ ਉਰਫ ਅਨੀਸ ਇਬਰਾਹਿਮ ਸ਼ੇਖ, ਜਾਵੇਦ ਪਟੇਲ ਉਰਫ ਜਾਵੇਦ ਚਿਕਨਾ ਅਤੇ ਇਬਰਾਹਿਮ ਮੁਸ਼ਤਾਕ ਅਬਦੁਲ ਰਜ਼ਾਕ ਮੈਮਨ ਉਰਫ਼ ਟਾਈਗਰ ਮੈਮਨ ‘ਤੇ 15-15 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ ਹੈ। ਇਹ ਸਾਰੇ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਹਨ।

You must be logged in to post a comment Login