ਕੇਰਲ ਵਿੱਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਨੂੰ ਭਰਵਾਂ ਹੁੰਗਾਰਾ

ਕੇਰਲ ਵਿੱਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਨੂੰ ਭਰਵਾਂ ਹੁੰਗਾਰਾ

ਤਿਰੂਵਨੰਤਪੁਰਮ, 12 ਸਤੰਬਰ- ਕੇਰਲ ਵਿੱਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਵੱਡੀ ਗਿਣਤੀ ਲੋਕ ਇਸ ਯਾਤਰਾ ਵਿੱਚ ਸ਼ਾਮਲ ਹੋਏ। ਪਾਰਟੀ ਆਗੂ ਰਾਹੁਲ ਗਾਂਧੀ ਨੇ ਸਵੇਰੇ ਵੇੱਲਾਯਾਨੀ ਜੰਕਸ਼ਨ ਤੋਂ ਪਦਯਾਤਰਾ ਸ਼ੁਰੂ ਕੀਤੀ। ਕਾਂਗਰਸ ਦਾ ‘ਭਾਰਤ ਜੋੜੋ ਯਾਤਰਾ’ ਦਾ ਕੇਰਲ ਵਿੱਚ 19 ਦਿਨਾਂ ਦਾ ਸਫਰ ਰਾਜਧਾਨੀ ਤਿਰੂਵਨੰਤਪੁਰਮ ਦੇ ਪਾਰਸਾਲਾ ਇਲਾਕੇ ਤੋਂ ਐਤਵਾਰ ਸਵੇਰੇ ਸ਼ੁਰੂ ਹੋਇਆ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ 19 ਦਿਨਾਂ ਵਿੱਚ ਮੱਲਪੁਰਮ ਦੇ ਨੀਲਾਂਬਰ ਤਕ 450 ਕਿਲੋਮੀਟਰ ਲੰਮੀ ਯਾਤਰਾ ਕਰਨਗੇ। ਕਲ੍ਹ ਵੀ ਯਾਤਰਾ ਵਿੱਚ ਵੱਡੀ ਗਿਣਤੀ ਲੋਕ ਸ਼ਾਮਲ ਹੋਏ ਸਨ। ਅੱਜ ਵੀ ਯਾਤਰਾ ਨੂੰ ਦੇਖਣ ਲਈ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਲੋਕ ਇਕੱਠੇ ਹੋਏ। ਐਤਵਾਰ ਨੂੰ ਯਾਤਰਾ ਸਮਾਪਤ ਹੋਣ ’ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕੇਰਲ ਸਭਨਾਂ ਦਾ ਸਨਮਾਨ ਕਰਦਾ ਹੈ ਅਤੇ ਆਪਣੇ ਆਪ ਨੂੰ ਇਕਜੁਟ ਰੱਖਦਾ ਹੈ ਅਤੇ ਨਫਰਤ ਨਹੀਂ ਫੈਲਣ ਦਿੰਦਾ। ਉਨ੍ਹਾਂ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਇਕ ਤਰ੍ਹਾਂ ਨਾਲ ਇਨ੍ਹਾਂ ਵਿਚਾਰਾਂ ਦਾ ਵਿਸਥਾਰ ਹੈ।

You must be logged in to post a comment Login