ਫਿਚ ਨੇ 2022-23 ’ਚ ਭਾਰਤ ਦੇ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 7% ਕੀਤਾ

ਫਿਚ ਨੇ 2022-23 ’ਚ ਭਾਰਤ ਦੇ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 7% ਕੀਤਾ

ਨਵੀਂ ਦਿੱਲੀ, 15 ਸਤੰਬਰ- ਫਿਚ ਰੇਟਿੰਗਜ਼ ਨੇ ਚਾਲੂ ਵਿੱਤੀ ਸਾਲ ਲਈ ਭਾਰਤ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ 7.8 ਫੀਸਦੀ ਦੇ ਪਿਛਲੇ ਅਨੁਮਾਨ ਤੋਂ ਘਟਾ ਕੇ 7 ਫੀਸਦੀ ਕਰ ਦਿੱਤਾ ਹੈ। ਫਿਚ ਨੇ ਕਿਹਾ ਕਿ ਹੁਣ ਉਸ ਨੂੰ ਉਮੀਦ ਹੈ ਕਿ 2022-23 ‘ਚ ਭਾਰਤੀ ਅਰਥਵਿਵਸਥਾ 7 ਫੀਸਦੀ ਦੀ ਦਰ ਨਾਲ ਵਧੇਗੀ, ਜਦਕਿ ਜੂਨ ‘ਚ 7.8 ਫੀਸਦੀ ਦੀ ਵਿਕਾਸ ਦਰ ਦਾ ਅਨੁਮਾਨ ਲਗਾਇਆ ਗਿਆ ਸੀ। ਉਸ ਨੇ ਕਿਹਾ ਕਿ ਅਗਲੇ ਵਿੱਤੀ ਸਾਲ ‘ਚ ਵੀ ਵਿਕਾਸ ਦਰ ਪਹਿਲਾਂ 7.4 ਫੀਸਦੀ ਦੇ ਅਨੁਮਾਨ ਦੇ ਮੁਕਾਬਲੇ ਹੁਣ ਘਟ ਕੇ 6.7 ਫੀਸਦੀ ‘ਤੇ ਆਉਣ ਦੀ ਸੰਭਾਵਨਾ ਹੈ।

You must be logged in to post a comment Login