ਐਨਆਈਏ ਵੱਲੋਂ ਦਹਿਸ਼ਤੀ ਕਾਰਵਾਈਆਂ ਸਬੰਧੀ 11 ਰਾਜਾਂ ਵਿੱਚ ਛਾਪੇ

ਐਨਆਈਏ ਵੱਲੋਂ ਦਹਿਸ਼ਤੀ ਕਾਰਵਾਈਆਂ ਸਬੰਧੀ 11 ਰਾਜਾਂ ਵਿੱਚ ਛਾਪੇ

ਨਵੀਂ ਦਿੱਲੀ, 22 ਸਤੰਬਰ- ਕੌਮੀ ਜਾਂਚ ਏਜੰਸੀ ਨੇ ਦਹਿਸ਼ਤੀ ਕਾਰਵਾਈਆਂ ਕਰਨ ਸਬੰਧੀ ਅੱਜ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਤੇ ਉਸ ਨਾਲ ਜੁੜੀਆਂ ਜਥੇਬੰਦੀਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਇਹ ਛਾਪੇ 11 ਰਾਜਾਂ ਵਿਚ ਮਾਰੇ ਗਏ ਜਿਸ ਦੌਰਾਨ ਪੀਐਫਆਈ ਦੇ ਕੌਮੀ ਪ੍ਰਧਾਨ ਓ ਐਮ ਐਸ ਸਲਾਮ ਸਣੇ 106 ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜਾਂਚ ਏਜੰਸੀ ਨੇ ਟੈਰਰ ਫੰਡਿੰਗ ਤੇ ਕੈਂਪ ਚਲਾਉਣ ਦੇ ਮਾਮਲੇ ਸਬੰਧੀ ਉਤਰ ਪ੍ਰਦੇਸ਼, ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕਾ, ਤਾਮਿਲਨਾਡੂ ਆਦਿ ਥਾਵਾਂ ’ਤੇ ਜਾਂਚ ਕੀਤੀ।

You must be logged in to post a comment Login