ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀ ਦੀਆਂ ਤਿੜ੍ਹਾਂ ਬੀਜਣ ਲਈ ਅਨੇਕਾਂ ਲੋਕ ਅਤੇ ਸੰਸਥਾਵਾਂ ਸਰਗਰਮ ਹਨ। ਜਿਸ ਦੇ ਸਿੱਟੇ ਵਜੋਂ ਬਰਤਾਨੀਆ ਭਰ ਵਿੱਚ ਚਲਦੇ ਪੰਜਾਬੀ ਸਕੂਲਾਂ ਵਿੱਚ ਬੱਚੇ ਪੰਜਾਬੀ ਸੰਬੰਧੀ ਗਿਆਨ ਹਾਸਲ ਕਰਦੇ ਹਨ। ਅਜਿਹੇ ਕਾਰਜ ਹੀ ਸਕਾਟਲੈਂਡ ਵਿੱਚ ਵੀ ਬਾਖੂਬੀ ਹੋ ਰਹੇ ਹਨ। ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵਿਖੇ ਪੜ੍ਹਦੇ ਬੱਚਿਆਂ ਵਿੱਚੋਂ ਇਸ ਵਰ੍ਹੇ ਸਿਰਫ ਇੱਕ ਵਿਦਿਆਰਥਣ ਜਪਜੀਤ ਕੌਰ ਸੌਂਦ ਵੱਲੋਂ ਹੀ ਜੀ.ਸੀ.ਐੱਸ.ਈ. ਦਾ ਇਮਤਿਹਾਨ ਦਿੱਤਾ ਗਿਆ ਸੀ। ਜਪਜੀਤ ਕੌਰ ਸੌਂਦ ਵੱਲੋਂ ਬਿਹਤਰ ਢੰਗ ਨਾਲ਼ ਪਾਸ ਕੀਤੇ ਇਮਤਿਹਾਨ ਦੀ ਖਾਸੀਅਤ ਇਹ ਸੀ ਕਿ ਕੋਵਿਡ ਪਾਬੰਦੀਆਂ ਦੌਰਾਨ ਸਕੂਲ ਬੰਦ ਹੋਣ ‘ਤੇ ਵੀ ਉਸਨੇ ਆਪਣੀ ਪੜ੍ਹਾਈ ਘਰ ਵੀ ਜਾਰੀ ਰੱਖੀ। ਸਕੂਲ ਸ਼ੁਰੂ ਹੋਣ ‘ਤੇ ਅਧਿਆਪਕ ਮਨਦੀਪ ਖੁਰਮੀ ਹਿੰਮਤਪੁਰਾ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸੈਂਟਰ ਰਾਹੀਂ ਇਮਤਿਹਾਨ ਵਿੱਚ ਪ੍ਰਵੇਸ਼ ਕੀਤਾ। ਸਕਾਟਲੈਂਡ ਦੇ ਸਿੱਖ ਭਾਈਚਾਰੇ ਵਿੱਚ ਸਤਿਕਾਰਤ ਨਾਮ ਸ੍ਰ. ਸੋਹਣ ਸਿੰਘ ਸੌਂਦ ਦੀ ਪੋਤਰੀ ਜਪਜੀਤ ਕੌਰ ਸੌਂਦ ਦੀ ਇਸ ਪ੍ਰਾਪਤੀ ‘ਤੇੇ ਗੁਰੂ ਨਾਨਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਭੇਂਟ ਕੀਤਾ ਗਿਆ। ਨਾਲ ਹੀ ਕਲਾਸ ਦੇ ਸਾਥੀ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਪਾਰਟੀ ਦੇ ਕੇ ਵਧਾਈ ਪੇਸ਼ ਕੀਤੀ ਗਈ। ਸ੍ਰ. ਭੁਪਿੰਦਰ ਸਿੰਘ ਬਰਮੀਂ, ਜਸਵੀਰ ਸਿੰਘ ਬਮਰਾਹ, ਸਰਦਾਰਾ ਸਿੰਘ ਜੰਡੂ, ਹੈਰੀ ਮੋਗਾ, ਹਰਜੀਤ ਸਿੰਘ ਗਾਬੜੀਆ, ਅਵਤਾਰ ਸਿੰਘ ਹੂੰਝਣ, ਪਰਮਿੰਦਰ ਸਿੰਘ ਬਮਰਾਹ ਆਦਿ ਵੱਲੋਂ ਹਾਰਦਿਕ ਵਧਾਈ ਪੇਸ਼ ਕਰਨ ਦੇ ਨਾਲ ਨਾਲ ਦੂਸਰੇ ਵਿਦਿਆਰਥੀਆਂ ਨੂੰ ਵੀ ਸਖਤ ਮਿਹਨਤ ਕਰਨ ਦੀ ਤਾਕੀਦ ਕੀਤੀ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login