ਸਿਡਨੀ :- ਪੰਜਾਬ ਦੇ ਮਕਬੂਲ ਗਾਇਕ ਅਤੇ 25 ਸਾਲ ਤੋ ਵੀ ਵੱਧ ਸਮੇਂ ਤੋਂ ਆਪਣੀ ਗਾਇਕੀ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਮਨਮੋਹਨ ਵਾਰਿਸ ਨੇ ਆਪਣੇ ਭਰਾ ਕਮਲ ਹੀਰ ਅਤੇ ਸੰਗਤਾਰ ਨਾਲ ਪੰਜਾਬੀ ਵਿਰਸਾ 2022 ਸ਼ੋਅ ਦੌਰਾਨ ਸਿਡਨੀ ਵਿੱਚ ਰੌਣਕਾਂ ਲਾਈਆਂ। ਵਾਰਿਸ ਭਰਾਵਾਂ ਦੀ ਤਿੱਕੜੀ ਨੇ ਸਿਡਨੀ ਦੇ ਵਿਟਲਮ ਲੇਜਰ ਸੈਂਟਰ ਲਿਵਰਪੂਲ ਵਿੱਚ ਪੰਜਾਬੀ ਵਿਰਸਾ 2022 ਦੀ ਪੇਸ਼ਕਾਰ ਦਿੱਤੀ। ਵਿਨਿੰਗ ਸਮਾਈਲ ਡੈਂਟਲ ਸਰਜਰੀ ਵਾਰਿਸ ਭਰਾਵਾਂ ਨੇ ਸ਼ੋਅ ਦਾ ਆਗਾਜ਼ ਧਾਰਮਿਕ ਗੀਤ ਨਾਲ ਕੀਤਾ। ਤਿੰਨਾਂ ਭਰਾਵਾਂ ਵੱਲੋਂ ਪੇਸ਼ਕਾਰੀ ਦੌਰਾਨ ‘ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ’ ਗੀਤ ਰਾਹੀਂ ਸਿੱਧੂ ਮੂਸੇਵਾਲਾ,ਦੀਪ ਸਿੱਧੂ,ਸੰਦੀਪ ਨੰਗਲ ਅੰਬੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ। ਕਮਲ ਹੀਰ ਦੇ ਆਉਣ ਨਾਲ ਸ਼ੋਅ ਦਾ ਮਾਹੌਲ ਹੋਰ ਵੀ ਆਨੰਦਮਈ ਹੋ ਗਿਆ। ਕਮਲ ਹੀਰ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਨੂੰ ਕੀਲ ਦਿੱਤਾ। ਉਹਨਾਂ ਟੇਸ਼ਨ, ਜਿੰਦੇ ਨੀ ਜਿੰਦੇ, ਕਿਵੇਂ ਭੁੱਲਾਂ, ਜਿਹਦੇ ਪਿੱਛੇ ਹੋ ਗਿਆ ਸ਼ੁਦਾਈ ਦਿਲਾ ਮੇਰਿਆ, ਦੇ ਨਾਲ ਦਰਸ਼ਕਾਂ ਨੂੰ ਬੰਨ੍ਹ ਦਿੱਤਾ। ਕਮਲ ਹੀਰ ਦੇ ਬਹੁਤ ਹੀ ਮਕਬੂਲ ਗੀਤ “ਕੁੜੀਏ ਨੀ ਸੱਗੀ ਫੁੱਲ ਵਾਲੀਏ” ਦੀ ਫ਼ਰਮਾਇਸ਼ ਵਾਰ ਵਾਰ ਦਰਸ਼ਕਾਂ ਵੱਲੋਂ ਕੀਤੀ ਗਈ ਜੋ ਉਹਨਾਂ ਬੜੇ ਹੀ ਨਿਮਰਤਾ ਨਾਲ ਸਵੀਕਾਰੀ। ਕਮਲ ਹੀਰ ਦੀ ਪੇਸ਼ਕਾਰੀ ਤੋਂ ਬਾਅਦ ਪੰਜਾਬੀ ਗਾਇਕੀ ਦੇ ਵਾਰਿਸ ਮਨਮੋਹਨ ਵਾਰਿਸ ਦੇ ਆਉਣ ਤੇ ਲੋਕਾਂ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਮਨਮੋਹਨ ਵਾਰਿਸ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਹਨਾਂ ਕੋਕਾ, ਕੋਕੇ ਦੇ ਚਮਕਾਰੇ, ਓਦੋਂ ਦਿੱਲ ਗੱਭਰੂ ਦਾ, ਸ਼ੀਸ਼ਾ, ਪਿੰਡ ਮੇਰਾ ਚੇਤੇ ਆ ਗਿਆ, ਗਜਰੇ ਗੋਰੀ ਦੇ, ਕਿਤੇ ਕੱਲੀ ਬਹਿ ਕਿ ਸੋਚੀ ਨੀ, ਤੇਰਾ ਕੋਕਾ ਕਰਕੇ ਧੋਖਾ ਆਦਿ ਹਿੱਟ ਗੀਤਾਂ ਨਾਲ ਸਮਾਂ ਬੰਨਿਆ।ਇਸ ਮੌਕੇ ਸ਼ੋਅ ਦੇ ਔਰਗੇਨਾਈਜਰ ਵਿਨਿੰਗ ਸਮਾਈਲ ਡੈਂਟਲ ਸਰਜਰੀ ਵਾਲੇ ਡਾਕਟਰ ਰਮਨ ਔਲ਼ਖ ਨੇ ਕਿਹਾ ਕਿ ਇਹ ਸ਼ੋਅ ਕਰਵਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਪੰਜਾਬੀ ਲੋਕ ਵਿਦੇਸ਼ਾਂ ਦੀ ਧਰਤੀ ‘ਤੇ ਵੀ ਆਪਣੀ ਮਿੱਟੀ ਨਾਲ ਜੁੜੇ ਰਹਿਣ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਵਿਰਸੇ ਨਾਲ ਜੋੜ ਸਕਣ।

You must be logged in to post a comment Login