ਮੈਲਬੌਰਨ : ਆਸਟ੍ਰੇਲੀਆ ‘ਚ ਸ਼ੁੱਕਰਵਾਰ ਨੂੰ ਆਏ ਹੜ੍ਹ ਕਾਰਨ ਸੈਂਕੜੇ ਘਰ ਤਬਾਹ ਹੋ ਗਏ। ਇਸ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਮੈਲਬੌਰਨ ਅਤੇ ਵਿਕਟੋਰੀਆ ਰਾਜ ਦੇ ਹੜ੍ਹ ਪ੍ਰਭਾਵਿਤ ਹਿੱਸਿਆਂ ਦਾ ਦੌਰਾ ਕੀਤਾ।ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਦੇ ਤਿੰਨ ਦੱਖਣ-ਪੂਰਬੀ ਰਾਜ ਭਾਰੀ ਮੀਂਹ ਤੋਂ ਬਾਅਦ ਹੜ੍ਹ ਸੰਕਟ ਨਾਲ ਜੂਝ ਰਹੇ ਹਨ। ਵਿਕਟੋਰੀਆ ਵਿੱਚ ਵੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ ਹੈ। ਵਿਕਟੋਰੀਆ ਸੂਬੇ ਨੂੰ ਹੜ੍ਹ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਜਦਕਿ ਮੈਲਬੌਰਨ ਦੇ ਕੁਝ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਨ੍ਹਾਂ ਤਿੰਨਾਂ ਰਾਜਾਂ ਵਿੱਚ ਹੜ੍ਹ ਦੀ ਚਿਤਾਵਨੀ
ਵਿਕਟੋਰੀਆ, ਦੱਖਣੀ ਨਿਊ ਵੇਲਜ਼ ਅਤੇ ਤਸਮਾਨੀਆ ਦੇ ਉੱਤਰੀ ਖੇਤਰਾਂ ਲਈ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਆਸਟ੍ਰੇਲੀਅਨ ਡਿਫੈਂਸ ਫੋਰਸ ਦੇ 60 ਜਵਾਨ ਮਦਦ ‘ਚ ਲੱਗੇ ਹੋਏ ਹਨ। ਵਿਕਟੋਰੀਆ ਸਟੇਟ ਐਮਰਜੈਂਸੀ ਸੇਵਾ ਦੇ ਮੁੱਖ ਸੰਚਾਲਨ ਅਧਿਕਾਰੀ ਟਿਮ ਵੇਬੁਸ਼ ਨੇ ਕਿਹਾ ਕਿ ਰਾਜ ਭਾਰੀ ਮੀਂਹ ਕਾਰਨ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ।ਆਸਟ੍ਰੇਲੀਅਨ ਸਰਕਾਰ ਨੇ ਵੀ ਤਿੰਨ ਰਾਜਾਂ ਵਿੱਚ ਭਾਰੀ ਮੀਂਹ ਕਾਰਨ ਖੇਤਰੀ ਲੋਕਾਂ ਨੂੰ ਸੁਰੱਖਿਅਤ ਇਲਾਕਿਆਂ ਵਿੱਚ ਜਾਣ ਦੇ ਆਦੇਸ਼ ਦਿੱਤੇ ਹਨ। ਵਿਕਟੋਰੀਆ ਰਾਜ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਦੱਸ ਦਈਏ ਕਿ ਕੁਝ ਇਲਾਕਿਆਂ ‘ਚ 24 ਘੰਟਿਆਂ ਦੀ ਬਾਰਿਸ਼ ਕਾਰਨ ਅਚਾਨਕ ਹੜ੍ਹ ਦਾ ਪਾਣੀ ਵਧ ਗਿਆ ਹੈ। ਭਾਰੀ ਮੀਂਹ ਦਾ ਪਾਣੀ ਕਈ ਘਰਾਂ ਵਿੱਚ ਵੜ ਗਿਆ। ਦੇਸ਼ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਹੁਣ ਤੱਕ 20 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।
You must be logged in to post a comment Login