ਇਜ਼ਰਾਈਲ ਨੂੰ ਵੱਡਾ ਝਟਕਾ, ਆਸਟ੍ਰੇਲੀਆ ਨੇ ਯੇਰੂਸ਼ਲਮ ਨੂੰ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਕੀਤਾ ਇਨਕਾਰ

ਇਜ਼ਰਾਈਲ ਨੂੰ ਵੱਡਾ ਝਟਕਾ, ਆਸਟ੍ਰੇਲੀਆ ਨੇ ਯੇਰੂਸ਼ਲਮ ਨੂੰ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਕੀਤਾ ਇਨਕਾਰ

ਤੇਲ ਅਵੀਵ : ਆਸਟ੍ਰੇਲੀਆਈ ਸਰਕਾਰ ਨੇ ਮੰਗਲਵਾਰ ਨੂੰ ਇੱਕ ਵੱਡਾ ਫ਼ੈਸਲਾ ਲਿਆ। ਜਿਸ ਵਿੱਚ ਉਸਨੇ ਪੱਛਮੀ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਮਾਨਤਾ ਵਾਪਸ ਲੈ ਲਈ। ਸਰਕਾਰ ਨੇ ਇਸ ਫ਼ੈਸਲੇ ਨੂੰ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਸ਼ਾਂਤੀ ਵਾਰਤਾ ਦਾ ਹਿੱਸਾ ਦੱਸਿਆ ਹੈ। ਦੱਸ ਦੇਈਏ ਕਿ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਾਲ 2018 ਵਿੱਚ ਪੱਛਮੀ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੀ ਸੀ, ਪਰ ਹੁਣ ਨਵੇਂ ਪ੍ਰਧਾਨ ਮੰਤਰੀ ਨੇ ਪਿਛਲੀ ਸਰਕਾਰ ਦੇ ਇਸ ਫ਼ੈਸਲੇ ਨੂੰ ਬਦਲ ਦਿੱਤਾ ਹੈ।

ਉੱਥੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਵੋਂਗ ਨੇ ਪਿਛਲੀ ਸਰਕਾਰ ਵੱਲੋਂ ਕੀਤੇ ਫ਼ੈਸਲੇ ਨੂੰ ਪਲਟਣ ਦੀਆਂ ਗੱਲਾਂ ਤੋਂ ਇਨਕਾਰ ਕੀਤਾ ਹੈ। ਵੋਂਗ ਦੇ ਬੁਲਾਰੇ ਨੇ ਆਸਟ੍ਰੇਲੀਆ ਦੇ ਏਬੀਸੀ ਨਿਊਜ਼ ਨੂੰ ਦੱਸਿਆ ਕਿ ਸਰਕਾਰ ਯੇਰੂਸ਼ਲਮ ਦੀ ਅੰਤਿਮ ਸਥਿਤੀ ਨੂੰ ਕਿਸੇ ਵੀ ਸ਼ਾਂਤੀ ਵਾਰਤਾ ਦੇ ਹਿੱਸੇ ਵਜੋਂ ਸੁਲਝਾਉਣ ਦੇ ਮਾਮਲੇ ‘ਤੇ ਵਿਚਾਰ ਕਰਨਾ ਚਾਹੁੰਦੀ ਹੈ। ਸਾਡੇ ਲਈ ਸ਼ਾਂਤੀ ਅਤੇ ਸੁਰੱਖਿਆ ਜ਼ਰੂਰੀ ਹੈ। ਅਸੀਂ ਅਜਿਹੀ ਪਹੁੰਚ ਦਾ ਸਮਰਥਨ ਨਹੀਂ ਕਰਾਂਗੇ ਜੋ ਸ਼ਾਂਤੀ ਦੀ ਸੰਭਾਵਨਾ ਨੂੰ ਕਮਜ਼ੋਰ ਕਰੇ। ਪਿਛਲੀ ਸਰਕਾਰ ਨੇ ਪੱਛਮੀ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦਾ ਫ਼ੈਸਲਾ ਕੀਤਾ ਸੀ, ਇਹ ਸਹੀ ਹੈ, ਪਰ ਅਸੀਂ ਇਸ ਦੀ ਰਾਜਧਾਨੀ ਬਦਲਣ ਨਹੀਂ ਜਾ ਰਹੇ, ਸਗੋਂ ਇਸ ‘ਤੇ ਵਿਚਾਰ ਕਰਾਂਗੇ। ਦੱਸ ਦੇਈਏ ਕਿ ਇਜ਼ਰਾਈਲ ਪੂਰੇ ਯੇਰੂਸ਼ਲਮ ‘ਤੇ ਦਾਅਵਾ ਕਰਦਾ ਹੈ। ਇਜ਼ਰਾਈਲ ਨੇ 1967 ਦੀ ਜੰਗ ਦੌਰਾਨ ਯੇਰੂਸ਼ਲਮ ਦੇ ਪੂਰਬੀ ਹਿੱਸੇ ‘ਤੇ ਕਬਜ਼ਾ ਕਰ ਲਿਆ ਸੀ। ਦੂਜੇ ਪਾਸੇ ਫਲਸਤੀਨੀ ਚਾਹੁੰਦੇ ਸਨ ਕਿ ਜਦੋਂ ਵੀ ਫਲਸਤੀਨ ਵੱਖਰਾ ਦੇਸ਼ ਬਣੇ ਤਾਂ ਪੱਛਮੀ ਯਰੂਸ਼ਲਮ ਉਨ੍ਹਾਂ ਦੀ ਰਾਜਧਾਨੀ ਬਣੇ। ਇਹ ਫਲਸਤੀਨ-ਇਜ਼ਰਾਈਲ ਵਿਵਾਦ ਦੀ ਮੁੱਖ ਜੜ੍ਹ ਹੈ।

You must be logged in to post a comment Login