ਚਾਇਬਾਸਾ, 22 ਅਕਤੂਬਰ- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ‘ਚ 26 ਸਾਲਾ ਸਾਫਟਵੇਅਰ ਇੰਜਨੀਅਰ ਨਾਲ ਕਰੀਬ 10 ਵਿਅਕਤੀਆਂ ਨੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਪੁਲੀਸ ਨੇ ਦੱਸਿਆ ਕਿ ਮੁਟਿਆਰ ਇੱਥੇ ਘਰ ਤੋਂ ਕੰਮ ਕਰ ਰਹੀ ਹੈ, ਵੀਰਵਾਰ ਸ਼ਾਮ ਨੂੰ ਦੋਪਹੀਆ ਵਾਹਨ ‘ਤੇ ਆਪਣੇ ਮਿੱਤਰ ਨਾਲ ਬਾਹਰ ਗਈ ਸੀ, ਜਦੋਂ ਇਹ ਘਟਨਾ ਚਾਇਬਾਸਾ ਦੇ ਪੁਰਾਣੇ ਏਅਰੋਡ੍ਰੌਮ ਨੇੜੇ ਵਾਪਰੀ। ਪੁਲੀਸ ਨੇ ਦੱਸਿਆ ਕਿ ਅੱਠ-ਦਸ ਵਿਅਕਤੀਆਂ ਦੇ ਸਮੂਹ ਨੇ ਜੋੜੇ ਨੂੰ ਰੋਕਿਆ, ਲੜਕੇ ਦੀ ਕੁੱਟਮਾਰ ਕੀਤੀ ਅਤੇ ਮੁਟਿਆਰ ਨੂੰ ਕਿਸੇ ਜਗ੍ਹਾ ‘ਤੇ ਲਿਜਾਣ ਤੋਂ ਬਾਅਦ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਮੁਫਸਿਲ ਪੁਲੀਸ ਸਟੇਸ਼ਨ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਟਿਆਰ ਆਈਟੀ ਕੰਪਨੀ ਵਿੱਚ ਕੰਮ ਕਰਦੀ ਹੈ। ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਮੁਲਜ਼ਮ ਉਸ ਨੂੰ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਏ। ਉਹ ਉਸ ਦਾ ਪਰਸ ਅਤੇ ਮੋਬਾਈਲ ਫੋਨ ਵੀ ਲੈ ਗਏ। ਮੁਟਿਆਰ ਕਿਸੇ ਤਰ੍ਹਾਂ ਘਰ ਪਹੁੰਚੀ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।

You must be logged in to post a comment Login