ਕੈਨੇਡਾ ’ਚ ਕੌਮਾਂਤਰੀ ਨਸ਼ਾ ਤਸਕਰੀ ਦਾ ਪਰਦਾਫ਼ਾਸ਼: 3 ਪੰਜਾਬੀਆਂ ਸਣੇ 6 ਗ੍ਰਿਫ਼ਤਾਰ

ਕੈਨੇਡਾ ’ਚ ਕੌਮਾਂਤਰੀ ਨਸ਼ਾ ਤਸਕਰੀ ਦਾ ਪਰਦਾਫ਼ਾਸ਼: 3 ਪੰਜਾਬੀਆਂ ਸਣੇ 6 ਗ੍ਰਿਫ਼ਤਾਰ

ਓਟਵਾ, 27 ਅਕਤੂਬਰ- ਟੋਰਾਂਟੋ ਵਿੱਚ ਅੰਤਰਰਾਸ਼ਟਰੀ ਡਰੱਗ ਤਸਕਰੀ ਦੇ ਸਬੰਧ ਵਿੱਚ ਗ੍ਰਿਫ਼ਤਾਰ ਛੇ ਵਿਅਕਤੀਆਂ ਵਿੱਚ ਤਿੰਨ ਪੰਜਾਬੀ ਸ਼ਾਮਲ ਹਨ, ਜਿਨ੍ਹਾਂ ਤੋਂ 2.5 ਕਰੋੜ ਅਮਰੀਕੀ ਡਾਲਰ ਦਾ ਨਸ਼ਾ ਜ਼ਬਤ ਕੀਤਾ ਗਿਆ ਹੈ। ਬਰੈਂਪਟਨ ਦੇ 28 ਸਾਲਾ ਜਸਪ੍ਰੀਤ ਸਿੰਘ, 27 ਸਾਲਾ ਰਵਿੰਦਰ ਬੋਪਾਰਾਏ ਮਿਸੀਸਾਗਾ ਤੇ ਕੈਲੇਡਨ ਦੇ 38 ਸਾਲਾ ਗੁਰਦੀਪ ਗਾਖਲ ਉਨ੍ਹਾਂ ਮੁਲਜ਼ਮਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਤੋਂ ਇਹ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। 11 ਮਹੀਨਿਆਂ ਦੀ ਲੰਮੀ ਜਾਂਚ ਬਾਅਦ ਨਸ਼ਿਆਂ ਦੀ ਬਰਾਮਦਗੀ ਕੀਤੀ ਗਈ ਹੈ।

You must be logged in to post a comment Login