ਡੀ-ਕੰਪਨੀ ਨੇ ਸਿਆਸਤਦਾਨਾਂ ਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਵਿਸ਼ੇਸ਼ ਯੂਨਿਟ ਕਾਇਮ ਕੀਤੀ: ਐੱਨਆਈਏ

ਡੀ-ਕੰਪਨੀ ਨੇ ਸਿਆਸਤਦਾਨਾਂ ਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਵਿਸ਼ੇਸ਼ ਯੂਨਿਟ ਕਾਇਮ ਕੀਤੀ: ਐੱਨਆਈਏ

ਨਵੀਂ ਦਿੱਲੀ, 8 ਨਵੰਬਰ- ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮੁੰਬਈ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਆਪਣੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੀ ਅਗਵਾਈ ਵਾਲੀ ਡੀ-ਕੰਪਨੀ ਨੇ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਵਿਸ਼ੇਸ਼ ਯੂਨਿਟ ਕਾਇਮ ਕੀਤਾ ਹੈ ਅਤੇ ਪ੍ਰਮੁੱਖ ਸ਼ਖਸੀਅਤਾਂ ਵਿਰੁੱਧ ਵਰਤੇ ਜਾਣ ਵਾਲੇ ਘਾਤਕ ਹਥਿਆਰ ਉਪਲਬੱਧ ਕਰਵਾਏ ਹਨ। ਏਜੰਸੀ ਨੇ ਕਿਹਾ ਕਿ ਡੀ-ਕੰਪਨੀ ਨੇ ਰਾਜਨੇਤਾਵਾਂ ਅਤੇ ਕਾਰੋਬਾਰੀਆਂ ਸਮੇਤ ਉੱਘੀਆਂ ਸ਼ਖਸੀਅਤਾਂ ‘ਤੇ ਹਮਲਾ ਕਰਕੇ ਲੋਕਾਂ ਵਿਚ ਦਹਿਸ਼ਤ ਫੈਲਾਉਣ ਲਈ ਇਕਾਈ ਦੀ ਸਥਾਪਨਾ ਕੀਤੀ। ਸੂਤਰਾਂ ਮੁਤਾਬਕ ਦਾਊਦ ਇਬਰਾਹਿਮ, ਛੋਟਾ ਸ਼ਕੀਲ ਅਤੇ ਤਿੰਨ ਹੋਰਾਂ ਖ਼ਿਲਾਫ਼ ਭਾਰਤ ‘ਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਾਮਲੇ ‘ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

You must be logged in to post a comment Login