ਰੈਗਿੰਗ ਮਾਮਲਾ: ਹੈਦਰਾਬਾਦ ਬਿਜਨਸ ਸਕੂਲ ਦੇ 8 ਵਿਦਿਆਰਥੀ ਗ੍ਰਿਫ਼ਤਾਰ

ਰੈਗਿੰਗ ਮਾਮਲਾ: ਹੈਦਰਾਬਾਦ ਬਿਜਨਸ ਸਕੂਲ ਦੇ 8 ਵਿਦਿਆਰਥੀ ਗ੍ਰਿਫ਼ਤਾਰ

ਹੈਦਰਾਬਾਦ, 15 ਨਵੰਬਰ- ਹੈਦਰਾਬਾਦ ਦੇ ਬਿਜ਼ਨਸ ਸਕੂਲ ਦੇ ਅੱਠ ਵਿਦਿਆਰਥੀਆਂ ਨੂੰ ਕਥਿਤ ਤੌਰ ‘ਤੇ ਰੈਗਿੰਗ ਕਰਨ ਅਤੇ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਨੇ ਫਿਰਕੂ ਮੋੜ ਲੈ ਲਿਆ ਸੀ। ਪੰਜ ਵਿਦਿਆਰਥੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦਕਿ ਤਿੰਨ ਹੋਰਾਂ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਦੋ ਹੋਰ ਮੁਲਜ਼ਮ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਘਟਨਾ ਦੇ ਸਬੰਧ ਵਿਚ ਕਾਰਵਾਈ ਨਾ ਕਰਨ ਦੇ ਦੋਸ਼ ਵਿਚ ਬਿਜ਼ਨਸ ਸਕੂਲ ਦੇ ਪ੍ਰਬੰਧਕਾਂ ਦੇ 9 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

You must be logged in to post a comment Login