ਦਿੱਲੀ ਪੁਲੀਸ ਗੁਰੂਗ੍ਰਾਮ ’ਚ ਆਫ਼ਤਾਬ ਦੇ ਦਫ਼ਤਰ ਪੁੱਜੀ

ਦਿੱਲੀ ਪੁਲੀਸ ਗੁਰੂਗ੍ਰਾਮ ’ਚ ਆਫ਼ਤਾਬ ਦੇ ਦਫ਼ਤਰ ਪੁੱਜੀ

ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲੀਸ ਦੀ ਟੀਮ ਗੁਰੂਗ੍ਰਾਮ ਸਥਿਤ ਨਿੱਜੀ ਫਰਮ ਦੇ ਦਫਤਰ ਪਹੁੰਚੀ, ਜਿੱਥੇ ਸ਼ਰਧਾ ਵਾਕਰ ਦੀ ਹੱਤਿਆ ਦਾ ਮੁਲਜ਼ਮ ਆਫ਼ਤਾਬ ਅਮੀਨ ਪੂਨਾਵਾਲਾ ਕੰਮ ਕਰਦਾ ਸੀ। ਪੁਲੀਸ ਨੂੰ ਤਲਾਸ਼ੀ ਮੁਹਿੰਮ ਤੋਂ ਬਾਅਦ ਦਫ਼ਤਰ ਦੇ ਆਲੇ-ਦੁਆਲੇ ਝਾੜੀਆਂ ਵਿੱਚੋਂ ਬਰਾਮਦ ਹੋਈਆਂ ਵਸਤੂਆਂ ਵਾਲਾ ਪਲਾਸਟਿਕ ਦਾ ਬੈਗ ਲੈ ਕੇ ਜਾਂਦੇ ਦੇਖਿਆ ਗਿਆ। ਹਾਲਾਂਕਿ ਅਧਿਕਾਰੀਆਂ ਨੇ ਬੈਗ ਦੀ ਸਮੱਗਰੀ ਦਾ ਖੁਲਾਸਾ ਨਹੀਂ ਕੀਤਾ।

You must be logged in to post a comment Login