ਸਿੱਧੂ ਮੂਸੇਵਾਲਾ ‌ਦੇ ਮਾਪੇ ਬਰਤਾਨੀਆ ਰਵਾਨਾ

ਸਿੱਧੂ ਮੂਸੇਵਾਲਾ ‌ਦੇ ਮਾਪੇ ਬਰਤਾਨੀਆ ਰਵਾਨਾ

ਮਾਨਸਾ, 18 ਨਵੰਬਰ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‌ਦੇ ਮਾਪੇ ਬਰਤਾਨੀਆ ਰਵਾਨਾ ਹੋ ਗਏ ਹਨ। ਉਹ ਉਥੇ 24 ਨਵੰਬਰ ਤੱਕ ਰਹਿਣਗੇ ਅਤੇ ਉਥੇ ਪੰਜਾਬੀ ਗਾਇਕ ਦੀ ਯਾਦ ਵਿੱਚ ਇਨਸਾਫ਼ ਮਾਰਚ ਵਿੱਚ ਸ਼ਾਮਲ ਹੋਣਗੇ। ਸਿੱਧੂ ਮੂਸੇਵਾਲਾ ‌ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਉਨ੍ਹਾਂ ਦੇ ਬਰਤਾਨੀਆ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਇਥੋਂ ਚੰਡੀਗੜ੍ਹ ਲਈ ਰਵਾਨਾ ਹੋਏ ਅਤੇ ਉਥੋਂ ਅੱਗੇ ਵਿਦੇਸ਼ ਲਈ ਜਹਾਜ਼ ਫੜਨਗੇ। ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਭਾਰਤ ਵਿਚ ਸਿੱਧੂ ਮੂਸੇਵਾਲਾ ਦੀ ਮੌਤ ਲਈ ਇਨਸਾਫ਼ ਨਾ ਮਿਲਣ ਕਾਰਨ ਦੇਸ਼ ਛੱਡਣ ਦੀ ਚਿਤਾਵਨੀ ਦਿੱਤੀ ਸੀ ਪਰ ਹੁਣ ਪਰਿਵਾਰ ਅਨੁਸਾਰ ਉਹ‌ 24 ਨਵੰਬਰ ਨੂੰ ਉਥੋਂ ਵਾਪਸ ਭਾਰਤ ਲਈ ਰਵਾਨਾ ਹੋ ਜਾਣਗੇ। ਪਤਾ ਲੱਗਿਆ ਹੈ ਕਿ ਬਰਤਾਨੀਆ ਵਿੱਚ ਕੱਢੇ ਜਾਣ ਮਾਰਚ ਵਿੱਚ ਸਿੱਧੂ ਮੂਸੇਵਾਲਾ ‌ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਵੀ ਸ਼ਾਮਲ ਹੋਣਗੇ।

You must be logged in to post a comment Login