ਸਚਿਨ ਪਾਇਲਟ ਵਰਗਾ ‘ਗੱਦਾਰ’ ਮੇਰੀ ਥਾਂ ਨਹੀਂ ਲੈ ਸਕਦਾ: ਗਹਿਲੋਤ

ਸਚਿਨ ਪਾਇਲਟ ਵਰਗਾ ‘ਗੱਦਾਰ’ ਮੇਰੀ ਥਾਂ ਨਹੀਂ ਲੈ ਸਕਦਾ: ਗਹਿਲੋਤ

ਨਵੀਂ ਦਿੱਲੀ, 24 ਨਵੰਬਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਸਚਿਨ ਪਾਇਲਟ ਨੂੰ ‘ਗੱਦਾਰ’ ਕਿਹਾ ਅਤੇ ਐਲਾਨ ਕੀਤਾ ਕਿ ਉਹ ਉਨ੍ਹਾਂ ਦੀ ਥਾਂ ਨਹੀਂ ਲੈ ਸਕਦਾ, ਕਿਉਂਕਿ ਉਸ ਨੇ 2020 ਵਿੱਚ ਕਾਂਗਰਸ ਵਿਰੁੱਧ ਬਗਾਵਤ ਕੀਤੀ ਸੀ ਅਤੇ ਆਪਣੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਸੀ। ਇਸ ਟਿੱਪਣੀ ਨੇ ਰਾਜਸਥਾਨ ਵਿੱਚ ਕਾਂਗਰਸ ਪਾਰਟੀ ਵਿੱਚ ਖਿੱਚੋਤਾਣ ਹੋਰ ਵਧਾ ਦਿੱਤੀ ਹੈ। ਰਾਜ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਵੀ ਇਸ ਰਾਜ ਵਿੱਚ ਦਾਖ਼ਲ ਹੋਣ ਵਾਲੀ ਹੈ। ਅੱਜ ਮੱਧ ਪ੍ਰਦੇਸ਼ ‘ਚ ਭਾਰਤ ਜੋੜੋ ਯਾਤਰਾ ‘ਚ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਦੇ ਨਾਲ ਤੁਰਨ ਵਾਲੇ ਪਾਇਲਟ ਨੇ ਗਹਿਲੋਤ ਦੀ ਟਿੱਪਣੀ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਗਹਿਲੋਤ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਮਿਤ ਸ਼ਾਹ ਪਾਇਲਟ ਦੀ ਬਗਾਵਤ ਵਿੱਚ ਸ਼ਾਮਲ ਸਨ।

You must be logged in to post a comment Login