ਫ਼ਾਜ਼ਿਲਕਾ ’ਚ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ 7.5 ਕਿਲੋ ਹੈਰੋਇਨ ਬੀਐੱਸਐੱਫ ਨੇ ਬਰਾਮਦ ਕੀਤੀ

ਫ਼ਾਜ਼ਿਲਕਾ ’ਚ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ 7.5 ਕਿਲੋ ਹੈਰੋਇਨ ਬੀਐੱਸਐੱਫ ਨੇ ਬਰਾਮਦ ਕੀਤੀ

ਫ਼ਾਜ਼ਿਲਕਾ- ਫ਼ਾਜ਼ਿਲਕਾ ’ਚ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨ ਵੱਲੋਂ ਆਏ ਡਰੋਨ ਵੱਲੋਂ ਸੁੱਟੀ ਕਰੋੜਾਂ ਰੁਪਏ ਦੀ ਹੈਰੋਇਨ, ਹਥਿਆਰ ਅਤੇ ਕਾਰਤੂਸ ਬੀਐੱਸਐੱਫ ਨੇ ਬਰਾਮਦ ਕੀਤੇ ਹਨ। ਇਸ ਦੌਰਾਨ ਸਰਹੱਦ ‘ਤੇ ਕੁੱਝ ਵਿਅਕਤੀਆਂ ਦੀ ਹਲਚਲ ਵੀ ਦੇਖਣ ਨੂੰ ਮਿਲੀ ਪਰ ਬੀਐੱਸਐੱਫ ਦੀ ਫਾਇਰਿੰਗ ਤੋਂ ਬਾਅਦ ਉਹ ਭੱਜਣ ਵਿਚ ਕਾਮਯਾਬ ਹੋ ਗਏ। ਡਰੋਨ ਦੀ ਹਲਚਲ ਤੋਂ ਬਾਅਦ ਬੀਐੱਸਐੱਫ ਵਲੋਂ ਉਸ ਫਾਇਰਿੰਗ ਵੀ ਕੀਤੀ ਗਈ ਹੈ। ਇਲਾਕੇ ਦੀ ਤਲਾਸ਼ੀ ਦੌਰਾਨ 9 ਪੈਕਟ ਹੈਰੋਇਨ,1 ਪਿਸਤੌਲ, 9 ਐੱਮਐੱਸ ਦੇ 50 ਕਾਰਤੂਬ, 2 ਮੈਗਜ਼ੀਨ ਬਰਾਮਦ ਹੋਏ। ਬਰਾਮਦ ਹੈਰੋਇਨ ਦਾ ਵਜ਼ਨ 7.5 ਕਿਲੋਗ੍ਰਾਮ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਹੈ।

You must be logged in to post a comment Login