ਮਾਨ ਨੇ ਸ਼ਾਹ ਨਾਲ ਮੁਲਾਕਾਤ ਕੀਤੀ: ਕੰਡਿਆਲੀ ਤਾਰ, ਡਰੋਨ ਤੇ ਬੇਅਦਬੀ ਮਾਮਲਿਆਂ ’ਤੇ ਚਰਚਾ

ਮਾਨ ਨੇ ਸ਼ਾਹ ਨਾਲ ਮੁਲਾਕਾਤ ਕੀਤੀ: ਕੰਡਿਆਲੀ ਤਾਰ, ਡਰੋਨ ਤੇ ਬੇਅਦਬੀ ਮਾਮਲਿਆਂ ’ਤੇ ਚਰਚਾ

ਚੰਡੀਗੜ੍ਹ, 9 ਦਸੰਬਰ- ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਬਾਰੇ ਸ੍ਰੀ ਮਾਨ ਨੇ ਟਵੀਟ ਕੀਤਾ ਕਿ ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਸਰਹੱਦ ਤੇ ਕੰਡਿਆਲੀ ਤਾਰਾਂ ਨੂੰ ਤਬਦੀਲ ਕਰਨ, ਲਗਾਤਾਰ ਵਧਦੀਆਂ ਡਰੋਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲੀਸ ਨੂੰ ਹੋਰ ਮਜ਼ਬੂਤ ਕਰਨ ਤੇ ਸਭ ਤੋਂ ਅਹਿਮ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਕਾਨੂੰਨ ‘ਚ ਸੋਧ ਦੀ ਮੰਗ ਕੀਤੀ।

You must be logged in to post a comment Login