ਭਾਰਤੀ-ਅਮਰੀਕੀ ਉੱਦਮੀ ਦੀ ਘਰ ’ਚ ਅੱਗ ਲੱਗਣ ਕਾਰਨ ਮੌਤ

ਭਾਰਤੀ-ਅਮਰੀਕੀ ਉੱਦਮੀ ਦੀ ਘਰ ’ਚ ਅੱਗ ਲੱਗਣ ਕਾਰਨ ਮੌਤ

ਹਿਊਸਟਨ, 18 ਦਸੰਬਰ- ਨਿਊਯਾਰਕ ਦੇ ਲਾਂਗ ਆਈਲੈਂਡ ਸਥਿਤ ਡਿਕਸ ਹਿਲਜ਼ ਕਾਟੇਜ ਵਿਚ 14 ਦਸੰਬਰ ਨੂੰ 32 ਸਾਲਾ ਭਾਰਤੀ-ਅਮਰੀਕੀ ਉਦਯੋਗਪਤੀ ਤਾਨੀਆ ਭਟੀਜਾ ਅਤੇ ਉਸ ਦੇ ਕੁੱਤੇ ਦੀ ਭਿਆਨਕ ਅੱਗ ਵਿਚ ਸੜ ਕੇ ਮੌਤ ਹੋ ਗਈ। ਪੁਲੀਸ ਮੁਤਾਬਕ ਭਟੀਜਾ ਦੇ ਫੇਫੜੇ ਧੂੰਏਂ ਨਾਲ ਭਰ ਜਾਣ ਕਾਰਨ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਅੱਗ ਲੱਗਣ ਪਿੱਛੇ ਕੋਈ ਅਪਰਾਧਿਕ ਕਾਰਨ ਨਹੀਂ ਸੀ। ਉਹ ਆਪਣੇ ਮਾਪਿਆਂ ਦੇ ਘਰ ਦੇ ਪਿੱਛੇ ਕਾਟੇਜ ਵਿੱਚ ਰਹਿੰਦੀ ਸੀ।ਜਦੋਂ ਤਾਨੀਆ ਦੇ ਪਿਤਾ 14 ਦਸੰਬਰ ਨੂੰ ਕੰਮ ‘ਤੇ ਜਾਣ ਤੋਂ ਪਹਿਲਾਂ ਕਸਰਤ ਕਰਨ ਲਈ ਉਠੇ ਤਾਂ ਉਨ੍ਹਾਂ ਨੇ ਖਿੜਕੀ ਤੋਂ ਬਾਹਰ ਦੇਖਿਆ ਤਾਂ ਕਾਟੇਜ ਨੂੰ ਅੱਗ ਲੱਗੀ ਹੋਈ ਸੀ। ਉਹ ਆਪਣੀ ਪਤਨੀ ਨਾਲ ਕਾਟੇਜ ਵੱਲ ਭੱਜੇ ਤੇ ਤਾਨੀਆ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੁਰੀ ਤਰ੍ਹਾਂ ਫੈਲ ਚੁੱਕੀ ਸੀ। ਤਾਨੀਆ ਸਫਲ ਉੱਦਮੀਆਂ ਵਿੱਚੋਂ ਇੱਕ ਸੀ। ਉਸ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਕੀਤਾ ਜਾਵੇਗਾ।

You must be logged in to post a comment Login