ਪੰਜਾਬ: ਹਾਦਸਿਆਂ ਦੌਰਾਨ ਮਰਨ ਵਾਲੇ ਲੋਕਾਂ ਦੇ ਹੈਰਾਨ ਕਰਦੇ ਅੰਕੜੇ, ਰੋਜ਼ਾਨਾ ਔਸਤਨ 13 ਜਾਨਾਂ ਗਈਆਂ

ਪੰਜਾਬ: ਹਾਦਸਿਆਂ ਦੌਰਾਨ ਮਰਨ ਵਾਲੇ ਲੋਕਾਂ ਦੇ ਹੈਰਾਨ ਕਰਦੇ ਅੰਕੜੇ, ਰੋਜ਼ਾਨਾ ਔਸਤਨ 13 ਜਾਨਾਂ ਗਈਆਂ

ਚੰਡੀਗੜ੍ਹ : ਪੰਜਾਬ ‘ਚ ਸੜਕ ਹਾਦਸਿਆਂ ਦੌਰਾਨ ਰੋਜ਼ਾਨਾ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਜੇਕਰ ਸਾਲ-2021 ਦੀ ਗੱਲ ਕਰੀਏ ਤਾਂ ਪੰਜਾਬ ‘ਚ ਸੜਕ ਹਾਦਸਿਆਂ ਦੌਰਾਨ ਦਰਜ ਹੋਈਆਂ 4589 ਮੌਤਾਂ ‘ਚੋਂ ਰੋਜ਼ਾਨਾ ਔਸਤਨ 13 ਜਾਨਾਂ ਗਈਆਂ। ਸ਼ਾਮ ਦੇ 6 ਵਜੇ ਤੋਂ 9 ਵਜੇ ਤੱਕ ਦਾ ਸਮਾਂ ਸਭ ਤੋਂ ਖ਼ਤਰਨਾਕ ਸਾਬਿਤ ਹੋਇਆ। ਇਸ ਸਮੇਂ ਦੌਰਾਨ 20.7 ਫ਼ੀਸਦੀ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਬਾਰੇ ਸੋਮਵਾਰ ਨੂੰ ਡੀ. ਜੀ. ਪੀ. ਗੌਰਵ ਯਾਦਵ ਨੇ ਪੰਜਾਬ ਪੁਲਸ ਦੇ ਮੁੱਖ ਦਫ਼ਤਰ ਸਥਿਤ ‘ਸੜਕ ਹਾਦਸਿਆਂ ਅਤੇ ਟ੍ਰੈਫਿਕ-2021’ ‘ਤੇ ਸਲਾਨਾ ਰਿਪੋਰਟ ਜਾਰੀ ਕੀਤੀ। ਰਿਪੋਰਟ ਦੇ ਮੁਤਾਬਕ ਸਾਲ 2020 ਦੇ ਮੁਕਾਬਲੇ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ‘ਚ 17.7 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਰਿਪੋਰਟ ਦੇ ਮੁਤਾਬਕ ਸਾਲ 2021 ਦੌਰਾਨ ਸੜਕ ਹਾਦਸਿਆਂ ‘ਚ ਕੁੱਲ 3276 ਲੋਕਾਂ ਦੀ ਮੌਤ ਤੇਜ਼ ਰਫ਼ਤਾਰ ਕਾਰਨ ਹੋਈ, ਜਦੋਂ ਕਿ 522 ਲੋਕਾਂ ਦੀ ਮੌਤ ਗਲਤ ਦਿਸ਼ਾ ‘ਚ ਗੱਡੀ ਚਲਾਉਣ ਕਾਰਨ ਹੋਈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪੰਜਾਬ ‘ਚ ਸਾਲ 2021 ਦੌਰਾਨ ਸੜਕ ਹਾਦਸਿਆਂ ‘ਚ 17851 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਵੱਖ-ਵੱਖ ਸੜਕ ਹਾਦਸਿਆਂ ‘ਚ ਸ਼ਾਮਲ 69 ਫ਼ੀਸਦੀ ਲੋਕਾਂ ਦੀ ਉਮਰ 18 ਤੋਂ 45 ਸਾਲ ਦੇ ਵਿਚਕਾਰ ਸੀ।

You must be logged in to post a comment Login