ਪ੍ਰਚੰਡ ਹੋਣਗੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ

ਪ੍ਰਚੰਡ ਹੋਣਗੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ

ਕਾਠਮੰਡੂ, 25 ਦਸੰਬਰ- ਸੀਪੀਐੱਨ-ਮਾਓਵਾਦੀ ਸੈਂਟਰ ਦੇ ਚੇਅਰਮੈਨ ਪੁਸ਼ਪਾ ਕਮਲ ਦਹਿਲ ਪ੍ਰਚੰਡ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਰਾਸ਼ਟਰਪਤੀ ਬਿਧਿਆ ਦੇਵੀ ਭੰਡਾਰੀ ਨੇ ਅੱਜ ਉਨ੍ਹਾਂ ਦੀ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਕੀਤੀ ਹੈ। ਨੇਪਾਲ ਰਾਸ਼ਟਰਪਤੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਪ੍ਰਚੰਡ ਭਲਕੇ ਸੋਮਵਾਰ ਸ਼ਾਮ ਚਾਰ ਵਜੇ ਅਹੁਦੇ ਲਈ ਹਲਫ਼ ਲੈਣਗੇ। ਵਿਰੋਧੀ ਸੀਪੀਐੱਨ-ਯੂਐੱਮਐੱਲ ਅਤੇ ਹੋਰ ਛੋਟੀਆਂ ਪਾਰਟੀਆਂ ਵੱਲੋਂ ਪ੍ਰਚੰਡ ਨੂੰ ਆਪਣਾ ਸਮਰਥਨ ਦਿੱਤਾ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਅਗਵਾਈ ਵਾਲੀ ਵਿਰੋਧੀ ਧਿਰ ਸੀਪੀਐੱਨ-ਯੂਐੱਮਐੱਲ, ਸੀਪੀਐੱਨ-ਮਾਓਵਾਦੀ ਸੈਂਟਰ, ਰਾਸ਼ਟਰੀ ਸੁਤੰਤਰ ਪਾਰਟੀ (ਆਰਐੱਸਪੀ) ਅਤੇ ਹੋਰ ਛੋਟੀਆਂ ਪਾਰਟੀਆਂ ਦੀ ਮੀਟਿੰਗ ‘ਪ੍ਰਚੰਡ’ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਲਈ ਸਹਿਮਤ ਹੋ ਗਈਆਂ ਹਨ।

You must be logged in to post a comment Login