ਏਅਰ ਇੰਡੀਆ ਦੀ ਮਸਕਟ ਜਾਣ ਵਾਲੀ ਉਡਾਣ ਤਕਨੀਕੀ ਖਰਾਬੀ ਕਾਰਨ ਵਾਪਸ ਪਰਤੀ

ਏਅਰ ਇੰਡੀਆ ਦੀ ਮਸਕਟ ਜਾਣ ਵਾਲੀ ਉਡਾਣ ਤਕਨੀਕੀ ਖਰਾਬੀ ਕਾਰਨ ਵਾਪਸ ਪਰਤੀ

ਤਿਰੂਵੰਨਤਪੁਰਮ, 23 ਜਨਵਰੀ- ਏਅਰ ਇੰਡੀਆ ਦੀ ਤਿਰਵੇਂਦਰਮ ਤੋਂ ਮਸਕਟ ਜਾਣ ਵਾਲੀ ਉਡਾਣ ਵਿਚ ਅੱਜ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਇਸ ਨੂੰ ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਪਰਤਣਾ ਗਿਆ ਪਰ ਹਵਾਈ ਜਹਾਜ਼ ਵਿਚ ਸਵਾਰ ਸਾਰੇ 105 ਯਾਤਰੀ ਸੁਰੱਖਿਅਤ ਹਨ। ਜਾਣਕਾਰੀ ਅਨੁਸਾਰ ਏਅਰ ਇੰਡੀਆ ਨੇ ਤਿਰਵੇਂਦਰਮ ਤੋਂ ਹੀ ਸਵੇਰੇ 8.30 ਵਜੇ ਉਡਾਣ ਭਰੀ ਸੀ ਜਿਸ ਨੂੰ ਨੁਕਸ ਕਾਰਨ 9.17 ਵਜੇ ਉਸੇ ਹਵਾਈ ਅੱਡੇ ’ਤੇ ਉਤਾਰਨਾ ਪਿਆ।

You must be logged in to post a comment Login