- 35ਵੀਆਂ ਕੋਕਾ ਕੋਲਾ, ਏਵਨ ਸਾਈਕਲ ਜਰਖੜ ਖੇਡਾਂ
ਲੁਧਿਆਣਾ, 31 ਜਨਵਰੀ – 35ਵੀਆਂ ਕੋਕਾ ਕੋਲਾ, ਏਵਨ ਸਾਈਕਲ ਜਰਖੜ ਖੇਡਾਂ ਅਗਲੇ ਵਰ੍ਹੇ ਮੁੜ ਮਿਲਣ ਦੇ ਵਾਅਦੇ ਨਾਲ਼ ਸਮਾਪਤ ਹੋਈਆਂ। ਕਬੱਡੀ, ਹਾਕੀ, ਵਾਲੀਬਾਲ ਤੇ ਕੁਸ਼ਤੀਆਂ ਦੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲ਼ੇ।ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਸਟ੍ਰੋਟਰਫ ਲਵਾਉਣ ਦੇ ਕੀਤੇ ਵਾਅਦੇ ਨੂੰ ਜਲਦੀ ਪੂਰਾ ਕਰਨ ਦਾ ਯਕੀਨ ਦਿਵਾਉਂਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮਾਤਾ ਸਾਹਿਬ ਕੌਰ ਚੈਰੀਟੇਬਲ ਤੇ ਸਪੋਰਟਸ ਟਰਸਟ ਦੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ। ਹੇਅਰ ਨੇ ਕਿਹਾ ਕਿ ਸਰਕਾਰ ਵੱਲੋਂ ਜਲਦੀ ਹੀ ਨਵੀਂ ਖੇਡ ਨੀਤੀ ਲਾਗੂ ਕੀਤੀ ਜਾਵੇਗੀ ਜਿਸ ਵਿਚ ਖਿਡਾਰੀਆਂ ਨੂੰ ਹੇਠਲੇ ਪੱਧਰ (ਸਬ ਜੂਨੀਅਰ) ਤੋਂ ਤਿਆਰੀ ਕਰਾ ਕੇ ਕੌਮਾਂਤਰੀ ਪੱਧਰ ਤੱਕ ਮੁਕਾਬਲੇ ਯੋਗ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਸਪੋਰਟਸ ਟਰਸਟ ਵੱਲੋਂ ਜਗਤ ਪ੍ਰਸਿੱਧ ਖੇਡ ਲਿਖਾਰੀ ਪ੍ਰਿੰ: ਸਰਵਣ ਸਿੰਘ, ਨਾਮਵਰ ਪੱਤਰਕਾਰ ਯਾਦਵਿੰਦਰ ਕਰਫਿਊ, ਵਲੌਗਰ ਗੁਰੀ ਘਰਾਂਗਣਾ ਅਤੇ ਖੇਡ ਪ੍ਰਮੋਟਰ ਨਰੈਣ ਸਿੰਘ ਗਰੇਵਾਲ ਦਾ ਵੱਖ ਵੱਖ ਐਵਾਰਡਾਂ ਨਾਲ਼ ਸਨਮਾਨ ਕੀਤਾ ਗਿਆ।
ਵਿਧਾਇਕ ਗੁਰਦੀਪ ਸਿੰਘ ਮੂੰਡੀਆਂ, ਵਿਧਾਇਕ ਗੁਰਮੀਤ ਸਿੰਘ ਖੁਡੀਆਂ, ਵਿਧਾਇਕ ਗੁਰਲਾਲ ਸਿੰਘ ਘਨੌਰ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਅਮਨ ਬੱਗਾ, ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਗੋਰਾਇਆ ਜਨਰਲ ਸਕੱਤਰ ਪੰਜਾਬ ਪਾਵਰ ਲਿਫਟੰਗ ਐਸੋਸੀਏਸ਼ਨ, ਉਲੰਪੀਅਨ ਗੁਰਬਾਜ਼ ਸਿੰਘ,
ਸਮੇਤ ਅਹਿਮ ਹਸਤੀਆਂ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਪੁੱਜੀਆਂ। ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਹੋਏ ਹਾਕੀ ਮੁਕਾਬਲਿਆਂ ਵਿਚ ਜੂਨੀਅਰ ਵਰਗ ‘ਚ ਜਰਖੜ ਅਕੈਡਮੀ, ਔਰਤਾਂ ਦੇ ਹਾਕੀ ਮੁਕਾਬਲੇ ‘ਚ ਉਤਰੀ ਰੇਲਵੇ, ਜਦਕਿ ਸੀਨੀਅਰ ਵਰਗ ‘ਚ ਕਿਲਾ ਰਾਏਪੁਰ ਚੈਂਪੀਅਨ ਬਣੇ।
ਮਾਤਾ ਸਾਹਿਬ ਕੌਰ ਚੈਰੀਟੇਬਲ ਸਪੋਰਟਸ ਟਰਸਟ ਵੱਲੋਂ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਵਿੱਚ ਨਾਇਬ ਸਿੰਘ ਜੋਧਾਂ ਆਲ ਓਪਨ ਕਬੱਡੀ ਕੱਪ, ਧਰਮ ਸਿੰਘ ਜਰਖੜ ਨਿਰੋਲ ਇੱਕ ਪਿੰਡ ਓਪਨ ਕਬੱਡੀ ਕੱਪ ਦੇ ਮੁਕਾਬਲੇ ਦੇਰ ਰਾਤ ਤੱਕ ਫਲੱਡ ਲਾਈਟਾਂ ਹੇਠ ਜਾਰੀ ਰਹੇ। ਬਚਨ ਸਿੰਘ ਮੰਡੋੜ ਕੁਸ਼ਤੀ ਕੱਪ ਦੌਰਾਨ ਬਾਲ ਕੇਸਰੀ ਦਾ ਖਿਤਾਬ ਤਰਨਵੀਰ ਸਿੰਘ ਆਲਮਗੀਰ, ਉਪ ਜੇਤੁੂ ਮਨਜੋਤ ਸਿੰਘ ਮੰਡੌੜ, ਜਗਜੀਤ ਸਿੰਘ ਆਲਮਗੀਰ ਤੀਜੇ ਸਥਾਨ ‘ਤੇ ਰਿਹਾ। ਸਿਤਾਰੇ ਪੰਜਾਬ ਮੁਕਾਬਲੇ ਵਿਚ ਪਰਦੀਪ ਸਿੰਘ ਮੰਡੌੜ ਚੈਂਪੀਅਨ, ਲਿਆਕਤ ਧਲੇਤਾ ਉਪ ਜੇਤੂ , ਰਹੀਮ ਮੰਡੌੜ ਤੀਜੇ ਸਥਾਨ ‘ਤੇ, ਪੰਜਾਬ ਕੁਮਾਰ ਦੇ ਖਿਤਾਬ ਲਈ ਸਹਿਬਾਜ਼ ਸਿੰਘ ਆਲਮਗੀਰ ਪਹਿਲੇ, ਜੱਸਾ ਫਗਵਾੜਾ ਦੂਜੇ ਅਤੇ ਗੁਰਕੀਰਤ ਮੰਡੌੜ ਤੀਜੇ ਸਥਾਨ ‘ਤੇ ਰਹੇ।
ਇਸ ਮੌਕੇ ਚੈਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਹਰਕਮਲ ਸਿੰਘ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਨਰਾਇਣ ਸਿੰਘ ਗਰੇਵਾਲ, ਦੇਪਿੰਦਰ ਸਿੰਘ ਡਿੰਪੀ, ਬਲਬੀਰ ਸਿੰਘ ਇੰਸਪੈਕਟਰ, ਸਾਬੀ ਜਰਖੜ, ਅਜੈਬ ਸਿੰਘ ਗਰਚਾ ਯੂ ਕੇ, ਹਰਦੀਪ ਸਿੰਘ ਸੈਣੀ, ਲਕਸ਼ੈ ਭਾਰਤੀ, ਜੀਤ ਸਿੰਘ ਲਾਦੀਆਂ, ਹੈਰੀ ਗੁੱਜਰਵਾਲ਼, ਕੁਲਵੰਤ ਸਿੰਘ ਰੇਲਵੇ, ਮਨਜੀਤ ਸਿੰਘ ਸਿਆਟਲ, ਕਰਨੈਲ ਸਿੰਘ ਕੈਲ, ਹਰਮੇਲ ਸਿੰਘ ਕਾਲ਼ਾ ਮੰਡੌੜ, ਸੁਰਿੰਦਰ ਸਿੰਘ ਖੰਨਾ, ਨਿਰਮਲ ਸਿੰਘ ਖਹਿਰਾ ਯੂ ਕੇ, ਜੀ ਐਸ ਰੰਧਾਵਾ, ਅਸ਼ੋਕ ਬਾਂਸਲ, ਵਿਜੇ ਵਰਮਾ, ਸੁਰਿੰਦਰਪਾਲ ਸਿੰਘ ਕਾਲਖ, ਸਰਵਣ ਸਿੰਘ ਚੱਠਾ, ਪ੍ਰੋ. ਰਜਿੰਦਰ ਸਿੰਘ ਤੋਂ ਇਲਾਵਾ ਸੰਦੀਪ ਪੰਧੇਰ, ਪਰਮਜੀਤ ਸਿੰਘ ਨੀਟੂ, ਟਰੱਸਟ ਦੇ ਸਮੂਹ ਮੈੰਬਰ ਤੇ ਅਹੁਦੇਦਾਰ ਹਾਜਰ ਸਨ। ਮਸ਼ਹੂਰ ਕਮੈਂਟੇਟਰ ਗੁਰਪ੍ਰੀਤ ਸਿੰਘ ਬੇਰਕਲਾਂ, ਬਿੱਲਾ ਲਲਤੋਂ, ਜੱਗਾ ਨੇ ਲੱਛੇਦਾਰ ਕੁਮੈਂਟਰੀ ਰਾਹੀਂ ਕਬੱਡੀ ਮੈਚਾਂ ਨੂੰ ਹੋਰ ਵੀ ਰੌਚਕ ਬਣਾਇਆ।
ਖੇਡ ਪਰਮੋਟਰ ਜਗਰੂਪ ਸਿੰਘ ਜਰਖੜ ਨੇ ਸਮੂਹ ਖੇਡ ਪ੍ਰੇਮੀਆਂ ਅਤੇ ਸਹੋਯੋਗੀ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਪੋਰਟਸ ਟਰਸਟ ਵੱਲੋਂ ਮਰਹੂਮ ਕਬੱਡੀ ਖਿਡਾਰੀ ਮਾਣਕ ਜੋਧਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਨਜੀਤ ਸਿੰਘ ਮੋਹਲਾ ਨੂੰ ਮਾਣਕ ਜੋਧਾਂ ਯਾਦਗਾਰੀ ਐਵਾਰਡ ਨਾਲ ਸਨਮਾਿਨਤ ਕੀਤਾ ਗਿਆ।

You must be logged in to post a comment Login