- ਸਹਾਇਕ ਲਾਈਨਮੈਨਾਂ ਦੀ ਨਵੀਂ ਭਰਤੀ ਕਰਨ ਤੋਂ ਪਹਿਲਾਂ ਉਨ੍ਹਾਂ ਪੋਸਟਾਂ ਤੇ ਕੰਮ ਕਰਦੇ ਸੀ.ਐਚ.ਬੀ ਤੇ ਡਬਲਿਊ ਕਾਮਿਆਂ ਨੂੰ ਰੈਗੂਲਰ ਕਰਨਾ
- ਕਰੰਟ ਦੋਰਾਨ ਹਾਦਸਾ ਗ੍ਰਸਤ ਹੋਏ ਕਾਮਿਆਂ ਦੇ ਪਰਿਵਾਰਾਂ ਲਈ ਨੌਕਰੀ ਦਾ ਪ੍ਰਬੰਧ ਕਰਨਾ ਮੁੱਖ ਮੰਗ
ਪਟਿਆਲਾ, 3 ਫਰਵਰੀ (ਪ. ਪ.)- ਪਾਵਰਕਾਮ ਸੀ ਐਚ ਬੀ ਤੇ ਡਬਲਿਊ ਠੇਕਾ ਮੁਲਾਜ਼ਮ 7 ਫਰਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਪਟਿਆਲਾ ਦੀ ਭਰਵੀਂ ਮੀਟਿੰਗ ਇਥੇ ਹੋਈ। ਸਰਕਲ ਪ੍ਰਧਾਨ ਟੇਕ ਚੰਦ ਨੇ ਦੱਸਿਆ ਕਿ ਮੌਜੂਦਾ ਆਮ ਅਦਮੀ ਪਾਰਟੀ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਾਗ ਹੀ ਟਾਈਮ ਟਪਾਉ ਦੀ ਨੀਤੀ ਅਪਣਾ ਰਹੀ ਹੈ। ਆਊਟ-ਸੋਰਸਿੰਗ ਰਾਹੀ ਕੰਮ ਕਰ ਰਹੇ ਪਾਵਰਕਾਮ ਸੀ.ਐਚ.ਬੀ ਤੇ ਡਬਲਿਊ ਠੇਕਾ ਕਾਮਿਆਂ ਕੋਲੋ ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਤੇ ਭਰਤੀ ਕੀਤੀ ਗਈ ਹੈ ਇਹਨਾਂ ਕਾਮਿਆਂ ਨੂੰ ਜਿੱਥੇ ਨਿਗੂਣੀਆਂ ਤਨਖਾਹਾਂ ਤੇ ਭਰਤੀ ਕੀਤਾ ਗਿਆ ਹੈ ਉੱਥੇ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਰੱਖਦੇ ਕਈ ਠੇਕਾ ਕਾਮੇ ਅਪੰਗ ਹੋ ਗਏ ਤੇ ਕਈ ਮੋਤ ਦੇ ਮੂੰਹ ‘ਚ ਪੈ ਗਏ ਜਿਹਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਤੇ ਨੋਕਰੀ ਪੈਨਸ਼ਨ ਦਾ ਕੋਈ ਪ੍ਰਬੰਧ ਨਾ ਹੋਇਆ ਉਨ੍ਹਾਂ ਕਾਮਿਆਂ ਦੇ ਪਰਿਵਾਰ ਲਗਾਤਾਰ ਧਰਨੇ ਪ੍ਰਦਰਸ਼ਨ ਚ’ ਸਾਮਿਲ ਹੋ ਕੇ ਸਰਕਾਰ ਤੇ ਮਨੇਜਮੈੰਟ ਕੋਲੋਂ ਮੁਆਵਜੇ ਤੇ ਨੋਕਰੀ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਅਤੇ ਮਨੇਜਮੈੰਟ ਦੇ ਕੰਨਾਂ ਤੇ ਜੂ-ਤੱਕ ਨੀ ਸਰਕ ਰਹੀ। ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ, ਕੋਪਰੇਟ ਘਰਾਣਿਆਂ ਨੂੰ ਸਰਕਾਰੀ ਅਦਾਰਿਆਂ ਚੋਂ ਬਾਹਰ ਕਰਨ, ਨਵੀਂ ਭਰਤੀ ਕਰਨ ਤੋਂ ਪਹਿਲਾਂ ਉਨ੍ਹਾਂ ਪੋਸਟਾਂ ਕੰਮ ਕਰਦੇ ਸੀ.ਐੱਚ.ਬੀ ਤੇ ਡਬਲਿਊ ਠੇਕਾ ਕਾਮਿਆਂ ਨੂੰ ਵਿਭਾਗ ਚ’ ਲਿਆ ਕੇ ਰੈਗੂਲਰ ਕਰਨ, ਛਾਟੀਂ ਕੀਤੇ ਕਾਮਿਆਂ ਨੂੰ ਮੁੜ ਨੋਕਰੀ ਤੇ ਬਹਾਲ ਕਰਨ, ਡਿਊਟੀ ਦੌਰਾਨ ਬਿਜਲੀ ਦੀ ਲਪੇਟ ਚ’ ਆਏ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜਾ ਪੱਕੀ ਨੋਕਰੀ ਦਾ ਪ੍ਰਬੰਧ ਕਰਨ, ਠੇਕੇਦਾਰਾਂ ਕੰਪਨੀਆਂ ਨੇ ਠੇਕਾ ਕਾਮਿਆਂ ਦੀਆਂ ਤਨਖਾਹਾਂ ਚ’ ਕੀਤੀ ਲੁੱਟ ਅਤੇ ਪੁਰਾਣਾ ਬਕਾਇਆ ਏਰੀਅਰ ਅਤੇ ਈ.ਐੱਫ.ਆਈ ਚ’ ਕੀਤਾ ਅਰਬਾਂ ਰੁਪਏ ਦੇ ਘਪਲੇ ਦਾ ਪੁਰਾਣਾ ਬਕਾਇਆ ਜਾਰੀ ਕਰਨ, ਅਤੇ ਹੋਰ ਮੰਗਾਂ ਲਈ ਮੁੱਖ ਮੰਤਰੀ ਪੰਜਾਬ ਸਮੇਤ ਬਿਜਲੀ ਮੰਤਰੀ, ਕਿਰਤ ਮੰਤਰੀ ਅਤੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਕਈ ਵਾਰ ਬੈਠਕਾਂ ਹੋਈਆਂ ਪਰ ਕੋਈ ਹੱਲ ਨਾ ਹੋਇਆ ਜਿਸ ਕਾਰਨ ਠੇਕਾ ਕਾਮਿਆਂ ਚ’ ਵੀ ਭਾਰੀ ਰੋਸ ਪਾਇਆ ਜਾ ਰਿਹਾ। ਸੀ. ਐਚ.ਬੀ ਤੇ ਡਬਲਿਊ ਕਾਮਿਆਂ ਦੀ ਜਥੇਬੰਦੀ ਵਲੋਂ ਮਿਤੀ 7 ਫਰਵਰੀ 2023 ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਦਰਵਾਜ਼ਾ ਖੜਕਾਉਣ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।

You must be logged in to post a comment Login