ਭਾਬੀ ਤੋਂ ਦਾਜ ਦੀ ਮੰਗ ਕਰਨ ਦੇ ਦੋਸ਼ ’ਚ ਸਪਨਾ ਚੌਧਰੀ ਤੇ ਪਰਿਵਾਰ ਖ਼ਿਲਾਫ਼ ਕੇਸ ਦਰਜ

ਭਾਬੀ ਤੋਂ ਦਾਜ ਦੀ ਮੰਗ ਕਰਨ ਦੇ ਦੋਸ਼ ’ਚ ਸਪਨਾ ਚੌਧਰੀ ਤੇ ਪਰਿਵਾਰ ਖ਼ਿਲਾਫ਼ ਕੇਸ ਦਰਜ

ਪਲਵਲ, 4 ਫਰਵਰੀ- ਹਰਿਆਣਵੀ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਘਰ ਦੀ ਨੂੰਹ ਨੂੰ ਦਾਜ ਲਈ ਤੰਗ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ। ਪਲਵਲ ਪੁਲੀਸ ਨੇ ਸਪਨਾ ਦੇ ਭਰਾ ਕਰਨ ਅਤੇ ਮਾਂ ਨੀਲਮ ਖ਼ਿਲਾਫ਼ ਦਾਜ ਲਈ ਕੁੱਟਮਾਰ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਪਨਾ ਚੌਧਰੀ ਦੀ ਭਾਬੀ ਨੇ ਪਲਵਲ ਦੇ ਮਹਿਲਾ ਪੁਲੀਸ ਸਟੇਸ਼ਨ ‘ਚ ਗਾਇਕ-ਡਾਂਸਰ ਅਤੇ ਉਸ ਸੱਸ ਨੀਲਮ ਅਤੇ ਪਤੀ ਕਰਨ ਸਮੇਤ ਹੋਰਾਂ ਖ਼ਿਲਾਫ਼ ਦਾਜ ’ਚ ਕ੍ਰੇਟਾ ਕਾਰ ਦੀ ਮੰਗ ਕਰਨ ‘ਤੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਸ ਦੇ ਸਹੁਰੇ ਵਾਲੇ ਉਸ ਨਾਲ ਕੁੱਟਮਾਰ ਕਰਦੇ ਹਨ ਅਤੇ ਦਾਜ ਦੀ ਮੰਗ ਕਰਦੇ ਹਨ। ਮੰਗਾਂ ਪੂਰੀਆਂ ਨਾ ਹੋਣ ‘ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਸ਼ਿਕਾਇਤਕਰਤਾ ਨੇ ਸਾਲ 2018 ‘ਚ ਸਪਨਾ ਦੇ ਭਰਾ ਕਰਨ, ਜੋ ਕਿ ਦਿੱਲੀ ਦੇ ਨਜਫਗੜ੍ਹ ਨਿਵਾਸੀ ਹੈ, ਨਾਲ ਵਿਆਹ ਕੀਤਾ ਸੀ।

You must be logged in to post a comment Login