ਵਾਸ਼ਿੰਗਟਨ, 4 ਫਰਵਰੀ- ਐਰੀਜ਼ੋਨਾ ਦੇ ਕੋਚੀਜ਼ ਕਾਊਂਟੀ ਦੇ ਸ਼ੈਰਿਫ ਮਾਰਕ ਡੈਨਲਸ ਨੇ ਵਾਸ਼ਿੰਗਟਨ ਵਿੱਚ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ ਪਾਰ ਕਰਨ ਵਿੱਚ ਮਦਦ ਕਰਨ ਲਈ ਔਸਤਨ 21,000 ਡਾਲਰ ਵਸੂਲਦੇ ਹਨ। ਡੈਨਲਸ ਨੇ ਇਸ ਹਫਤੇ ਸਦਨ ਦੀ ਨਿਆਂਪਾਲਿਕਾ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਇੱਕ ਅਪਰਾਧਿਕ ਸੰਗਠਨ ਨੇ ਇੱਕ ਵਿਦੇਸ਼ੀ ਨਾਗਰਿਕ ਨੂੰ ਸੰਯੁਕਤ ਰਾਜ ਵਿੱਚ ਤਸਕਰੀ ਕਰਨ ਲਈ ਘੱਟੋ ਘੱਟ 7,000 ਡਾਲਰ ਦੀ ਵਸੂਲੀ ਕੀਤੀ। ਡੈਨਲਸ ਨੇ ਕਿਹਾ ਕਿ ਮੈਕਸੀਕੋ ਨਾਲ ਲੱਗਦੀ ਸਰਹੱਦ ਸੁਰੱਖਿਅਤ ਨਹੀਂ ਹੈ। ਅਮਰੀਕਾ ਦੀ ਦੱਖਣੀ ਸਰਹੱਦ ‘ਤੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ ਦਾ ਕਬਜ਼ਾ ਹੈ। ਉਹ ਫੈਸਲਾ ਕਰਦੇ ਹਨ ਕਿ ਕੌਣ ਆਵੇਗਾ। ਉਨ੍ਹਾਂ ਦੀ ਫੀਸ ਇਸ ਗੱਲ ’ਤੇ ਤੈਅ ਹੁੰਦੀ ਹੈ ਕਿ ਕਿ ਤੁਸੀਂ ਕੌਣ ਹੋ। ਕੀ ਤੁਸੀਂ ਕਿਸੇ ਹੋਰ ਦੇਸ਼ ਤੋਂ ਅਤਿਵਾਦੀ ਹੋ?” ਕਾਂਗਰਸਮੈਨ ਬੈਰੀ ਮੂਰ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘ਮੇਰੇ ਖਿਆਲ ਵਿੱਚ ਭਾਰਤੀਆਂ ਤੋਂ 21,000 ਡਾਲਰ ਵਸੂਲੇ ਜਾਂਦੇ ਹਨ ਪਰ ਘੱਟੋ ਘੱਟ ਰਾਸ਼ੀ 7,000 ਡਾਲਰ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ। ਇਸ ਲਈ ਜਦੋਂ ਉਹ ਦੇਸ਼ ਵਿੱਚ ਆਉਂਦੇ ਹਨ ਤਾਂ ਉਹ ਇਨ੍ਹਾਂ ਸੰਗਠਨਾਂ ਦੇ ਗੁਲਾਮ ਬਣ ਕੇ ਰਹਿ ਜਾਂਦੇ ਹਨ, ਜੋ ਵੇਸਵਾਗਮਨੀ, ਸੰਗਠਿਤ ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਜ਼ਦੂਰੀ ਲਈ ਵਰਤਦੇ ਹਨ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login