ਪੰਜਾਬ ’ਚ ਇਕ ਹੋਰ ਕਿਸਾਨ ਜਥੇਬੰਦੀ ਬਣੀ

ਪੰਜਾਬ ’ਚ ਇਕ ਹੋਰ ਕਿਸਾਨ ਜਥੇਬੰਦੀ ਬਣੀ

ਲੌਂਗੋਵਾਲ, 11 ਫਰਵਰੀ- ਅੱਜ ਇਥੇ ਪੰਜਾਬ ਭਰ ਦੇ ਕਿਸਾਨਾਂ ਦੇ ਵਿਸ਼ਾਲ ਇਕੱਠ ਦੌਰਾਨ ਨਵੀਂ ਕਿਸਾਨ ਜਥੇਬੰਦੀ ਹੋਂਦ ਵਿਚ ਆਈ ਹੈ। ਨਵੀਂ ਜਥੇਬੰਦੀ ਦ‍ਾ ਨਾਮ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਰੱਖਿਆ ਗਿਆ ਹੈ ਅਤੇ ਇਸ ਦੇ ਗਠਨ ਦਾ ਮੁੱਢ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੀ ਬਰਖਾਸਤਗੀ ਤੋਂ ਬਾਅਦ ਬੱਝਿਆ ਹੈ। ਅੱਜ ਮੰਚ ਤੋਂ ਨਵੇਂ ਕਿਸਾਨ ਸੰਗਠਨ ਦਾ ਝੰਡਾ, ਬੈਜ ਅਤੇ ਸ਼ੋਸ਼ਲ ਮੀਡੀਆ ਪੇਜ ਜਾਰੀ ਕੀਤਾ ਗਿਆ ਅਤੇ 9 ਮੈਂਬਰੀ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ ਗਿਆ। ਇਸ ਵਿਚ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ, ਮਨਜੀਤ ਸਿੰਘ ਨਿਆਲ, ਗੁਰਮੇਲ ਸਿੰਘ ਮਹੌਲੀ, ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਗੁਰਪ੍ਰੀਤ ਕੌਰ ਬਰਾਸ, ਦੇਵਿੰਦਰ ਕੌਰ ਹਰਦਾਸਪੁਰਾ ਅਤੇ ਬਲਜੀਤ ਕੌਰ ਕਿਲ੍ਹਾ ਭਰੀਆਂ ਦੇ ਨਾਮ ਸ਼ਾਮਲ ਹਨ।

You must be logged in to post a comment Login