ਮਸਕ ਨੇ ਆਪਣੇ ਕੁੱਤੇ ਨੂੰ ਬਣਾ ਦਿੱਤਾ ਟਵਿੱਟਰ ਦਾ ਸੀਈਓ

ਮਸਕ ਨੇ ਆਪਣੇ ਕੁੱਤੇ ਨੂੰ ਬਣਾ ਦਿੱਤਾ ਟਵਿੱਟਰ ਦਾ ਸੀਈਓ

ਸਾਂ ਫਰਾਂਸਿਸਕੋ, 15 ਫਰਵਰੀ- ਐਲੋਨ ਮਸਕ ਨੇ ਆਖਰਕਾਰ ਟਵਿੱਟਰ ਲਈ ਸੀਈਓ ਲੱਭ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਟਵਿੱਟਰ ਦਾ ਨਵਾਂ ਸੀਈਓ ਇਨਸਾਨ ਨਹੀਂ, ਸਗੋਂ ਕੁੱਤਾ ਹੈ। ਉਹ ਮਸਕ ਦਾ ਪਾਲਤੂ ਕੁੱਤਾ ਫਲੋਕੀ ਹੈ। ਮਸਕ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਕੁੱਤਾ ਫਲੋਕੀ ‘ਦੂਜੇ ਆਦਮੀ’ ਨਾਲੋਂ ਬਿਹਤਰ ਹੈ, ਹਾਲਾਂਕਿ ਉਸ ਨੇ ਕਿਸੇ ਖਾਸ ਵਿਅਕਤੀ ਦਾ ਨਾਮ ਨਹੀਂ ਲਿਆ ਹੈ। ਮਸਕ ਟਵਿਟਰ ਨੂੰ 44 ਅਰਬ ਡਾਲਰ ਵਿੱਚ ਖਰੀਦਣ ਤੋਂ ਬਾਅਦ ਇਸ ਦਾ ਮਾਲਕ ਬਣਨ ਤੋਂ ਬਾਅਦ ਉਸ ਨੇ ਪਰਾਗ ਅਗਰਵਾਲ ਸਮੇਤ ਕਈ ਅਧਿਕਾਰੀਆਂ ਨੂੰ ਕੱਢ ਦਿੱਤਾ ਸੀ।

You must be logged in to post a comment Login