ਪੰਜਾਬ ’ਚ ਹਾਲਾਤ ਕਾਬੂ ਹੇਠ: ਮਾਨ

ਪੰਜਾਬ ’ਚ ਹਾਲਾਤ ਕਾਬੂ ਹੇਠ: ਮਾਨ

ਮੁੰਬਈ, 25 ਫਰਵਰੀ- ਅਜਨਾਲਾ ਵਿੱਚ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਪੰਜਾਬ ਪੁਲੀਸ ਦਰਮਿਆਨ ਝੜਪ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਰਾਜ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਕਾਬੂ ਹੇਠ ਹੈ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਮੁੰਬਈ ਸਥਿਤ ਰਿਹਾਇਸ਼ ‘ਮਾਤੋਸ਼੍ਰੀ’ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਾਨ ਅਜਨਾਲਾ ਹਿੰਸਾ ‘ਤੇ ਸਵਾਲ ਨੂੰ ਟਾਲ ਰਹੇ ਸਨ। ਪੱਤਰਕਾਰਾਂ ਵੱਲੋਂ ਜ਼ੋਰ ਦੇਣ ’ਤੇ ਉਨ੍ਹਾਂ ਕਿਹਾ,‘ਤੁਹਾਡੇ ਕੋਲ ਗਲਤ ਜਾਣਕਾਰੀ ਹੈ। ਪੰਜਾਬ ‘ਚ ਕਾਨੂੰਨ ਵਿਵਸਥਾ ਕੰਟਰੋਲ ‘ਚ ਹੈ ਅਤੇ ਪੰਜਾਬ ਪੁਲੀਸ ਸਮਰੱਥ ਹੈ। ਸਾਡਾ ਸ਼ਾਂਤੀਪੂਰਨ ਰਾਜ ਹੈ। ਵੱਡੇ ਉਦਯੋਗਾਂ ਨੇ ਉੱਥੇ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ।’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨਾਲ ਉਨ੍ਹਾਂ ਦੀ ਮੁੰਬਈ ਸਥਿਤ ਰਿਹਾਇਸ਼ ‘ਤੇ ਮੁਲਾਕਾਤ ਕੀਤੀ।

You must be logged in to post a comment Login