ਰਾਏਪੁਰ (ਛੱਤੀਸਗੜ੍ਹ), 24 ਮਾਰਚ- ਪੁਲੀਸ ਨੇ ਫ਼ਰਾਰ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਕਥਿਤ ਤੌਰ ’ਤੇ ਇਸ ਸ਼ਹਿਰ ਵਿੱਚ ਕੱਢੀ ਗਈ ਰੈਲੀ ਕਾਰਨ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਛੱਤੀਸਗੜ੍ਹ ਦੀ ਰਾਜਧਾਨੀ ਦੇ ਰਹਿਣ ਵਾਲੇ ਦਿਲੇਰ ਸਿੰਘ ਰੰਧਾਵਾ (46), ਮਨਿੰਦਰਜੀਤ ਸਿੰਘ ਉਰਫ ਮਿੰਟੂ ਸੰਧੂ ਉਰਫ ਹਰਿੰਦਰ ਸਿੰਘ ਖਾਲਸਾ (44) ਅਤੇ ਹਰਪ੍ਰੀਤ ਸਿੰਘ ਰੰਧਾਵਾ ਉਰਫ ਚਿੰਟੂ (42) ਵਜੋਂ ਹੋਈ ਹੈ। ਮੌਕੇ ‘ਤੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪ੍ਰਾਪਤ ਜਾਣਕਾਰੀ ’ਤੇ ਰਾਏਪੁਰ ਦੀ ਸਿਵਲ ਲਾਈਨ ਪੁਲੀਸ ਨੇ ਆਈਪੀਸੀ ਦੀ ਧਾਰਾ 147, 153 (ਏ), 504 ਅਤੇ 505 (1) (ਬੀ) ਦੇ ਤਹਿਤ ਕੇਸ ਦਰਜ ਕੀਤਾ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

You must be logged in to post a comment Login