ਕਿਸ਼ਤੀ ਹਾਦਸਾ: ਕੈਨੇਡਾ ਦੀ ਸਰਹੱਦ ਨੇੜੇ ਮ੍ਰਿਤਕ ਮਿਲੇ 8 ਪਰਵਾਸੀਆਂ ਵਿੱਚ ਭਾਰਤੀ ਵੀ ਸ਼ਾਮਲ

ਕਿਸ਼ਤੀ ਹਾਦਸਾ: ਕੈਨੇਡਾ ਦੀ ਸਰਹੱਦ ਨੇੜੇ ਮ੍ਰਿਤਕ ਮਿਲੇ 8 ਪਰਵਾਸੀਆਂ ਵਿੱਚ ਭਾਰਤੀ ਵੀ ਸ਼ਾਮਲ

ਟੋਰਾਂਟੋ, 1 ਅਪਰੈਲ -ਕੈਨੇਡਿਆਈ ਪੁਲੀਸ ਦੋ ਹੋਰ ਪਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ, ਜਿਹੜੇ ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਸੇਂਟ ਲਾਰੈਂਸ ਨਦੀ ਵਿੱਚ ਡੁੱਬ ਗਏ ਸਨ। ਪੁਲੀਸ ਨੇ ਦੱਸਿਆ ਕਿ ਵੀਰਵਾਰ ਨੂੰ ਪਰਵਾਸੀਆਂ ਨਾਲ ਭਰੀ ਕਿਸ਼ਤੀ ਦੇ ਪਲਟਣ ਦੀ ਘਟਨਾ ਵਿੱਚ ਮ੍ਰਿਤਕਾਂ ਦੀ ਗਿਣਤੀ ਅੱਠ ਹੋ ਗਈ ਹੈ, ਜਿਸ ਵਿੱਚ ਇੱਕ ਭਾਰਤੀ ਪਰਿਵਾਰ ਦੇ ਮੈਂਬਰਾਂ ਵੀ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਦੋਵੇਂ ਲਾਸ਼ਾਂ ਐਕਵੇਸਨ ਨੇੜੇ ਨਦੀ ਦੇ ਕੰਢੇ ਦਲਦਲ ਵਿੱਚੋਂ ਮਿਲੀਆਂ ਹਨ। ਇੱਕ ਵਿਅਕਤੀ ਹਾਲੇ ਵੀ ਲਾਪਤਾ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਇੱਕ ਭਾਰਤੀ ਅਤੇ ਇੱਕ ਰੋਮਾਨਿਆਈ ਪਰਿਵਾਰ ਦੇ ਮੈਂਬਰ ਮੰਨੇ ਜਾਂਦੇ ਹਨ, ਜੋ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਵਿੱਚ ਤਿੰਨ ਸਾਲ ਤੋਂ ਘੱਟ ਉਮਰ ਦੇ ਦੋ ਬੱਚੇ ਵੀ ਸ਼ਾਮਲ ਹਨ ਜੋ ਕੈਨੇਡਿਆਈ ਨਾਗਰਿਕ ਹਨ। ਮਾਂਟਰੀਅਲ ਗਜ਼ਟ ਨੇ ਦੱਸਿਆ ਕਿ ਅਧਿਕਾਰੀ ਨੇ ਕਿਹਾ ਕਿ ਪੁਲੀਸ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਪਤਾ ਲਾਉਣ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨਾਲ ਕੰਮ ਕਰ ਰਹੀ ਹੈ। ਖਬਰਾਂ ਵਿੱਚ ਕਿਹਾ ਗਿਆ ਹੈ ਕਿ ਪੁਲੀਸ ਨੇ ਨਦੀ ਦੇ ਨੇੜੇ ਵੀ ਚੌਕਸੀ ਵਧਾ ਦਿੱਤੀ ਹੈ।

You must be logged in to post a comment Login