ਭਾਰਤ ’ਚ ਕਰੋਨਾ ਦੇ 2994 ਕੇਸ; 7 ਮੌਤਾਂ

ਭਾਰਤ ’ਚ ਕਰੋਨਾ ਦੇ 2994 ਕੇਸ; 7 ਮੌਤਾਂ

ਨਵੀਂ ਦਿੱਲੀ, 1 ਅਪਰੈਲ – ਭਾਰਤ ਵਿੱਚ ਕਰੋਨਾ ਲਾਗ ਦੇ 2,994 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵਧ ਕੇ 16,354 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕਰੋਨਾ ਕੇਸਾਂ ਦੇ ਗਿਣਤੀ ਵਧ ਕੇ 4,47,18,781 ’ਤੇ ਪਹੁੰਚ ਗਈ ਹੈ ਜਦਕਿ ਕਰੋਨਾ ਕਾਰਨ ਮ੍ਰਿਤਕਾਂ ਦੀ ਕੁੱਲ ਗਿਣਤੀ ਵਧ ਕੇ 5,30,876 ਹੋ ਗਈ ਹੈ। ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਕਰੋਨਾ ਕਾਰਨ ਦਿੱਲੀ, ਕਰਨਾਟਕ ਅਤੇ ਪੰਜਾਬ ਵਿੱਚ ਦੋ-ਦੋ ਮੌਤਾਂ ਹੋਈਆਂ ਜਦਕਿ ਗੁਜਰਾਤ ਵਿੱਚ ਇੱਕ ਮਰੀਜ਼ ਦੀ ਜਾਨ ਗਈ ਹੈ। ਇਸ ਤੋਂ ਇਲਾਵਾ ਕੇਰਲਾ ਵੱਲੋਂ ਕਰੋਨਾ ਕਾਰਨ ਮ੍ਰਿਤਕਾਂ ਦੇ ਅੰਕੜੇ ਸੋਧਣ ਮਗਰੋਂ ਮ੍ਰਿਤਕਾਂ ਦੀ ਸੂੁਚੀ ਵਿੱਚ ਦੋ ਹੋਰ ਮਾਮਲੇ ਜੋੜੇ ਗਏ ਹਨ। ਦੇਸ਼ ਵਿੱਚ ਹੁਣ ਤੱਕ 4,41,71,551 ਮਰੀਜ਼ ਇਸ ਲਾਗ ਤੋਂ ਉਭਰ ਵੀ ਚੁੱਕੇ ਹਨ। ਦੇਸ਼  ਵਿੱਚ ਕਰੋਨਾ ਲਾਗ ਕਾਰਨ ਮੌਤ ਦਰ 1.19 ਫ਼ੀਸਦੀ ਹੈ। 

You must be logged in to post a comment Login