ਪਟਨਾ, 2 ਅਪਰੈਲ- ਬਿਹਾਰ ਦੇ ਪੰਜ ਜ਼ਿਲ੍ਹਿਆਂ ਵਿਚ ਰਾਮ ਨੌਮੀ ਦੀ ਸ਼ੋਭਾ ਯਾਤਰਾ ਮੌਕੇ ਹਿੰਸਕ ਝੜਪ ਹੋਈ ਹੈ। ਇਸ ਸਬੰਧੀ ਹਾਲੇ ਵੀ ਬਿਹਾਰ ਵਿਚ ਤਣਾਅ ਹੈ ਤੇ ਪੁਲੀਸ ਨੇ ਨਾਲੰਦਾ, ਸਾਸਾਰਾਮ ਤੇ ਬਿਹਾਰ ਸ਼ਰੀਫ ਵਿਚੋਂ ਸੌ ਤੋਂ ਵਧ ਜਣਿਆਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਬਿਹਾਰਸ਼ਰੀਫ ਵਿਚ ਧਾਰਾ 144 ਲਾ ਦਿੱਤੀ ਹੈ। ਦੂਜੇ ਪਾਸੇ ਹਾਲਾਤ ਬਿਗੜਨ ਕਾਰਨ ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾਰ ਭੇਜੀਆਂ ਗਈਆਂ ਹਨ।

You must be logged in to post a comment Login