ਪਤਨੀ, ਪੁੱਤ ਤੇ ਕੁੱਤੇ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਏਐੱਸਆਈ ਨੇ ਖ਼ੁਦਕੁਸ਼ੀ ਕੀਤੀ

ਪਤਨੀ, ਪੁੱਤ ਤੇ ਕੁੱਤੇ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਏਐੱਸਆਈ ਨੇ ਖ਼ੁਦਕੁਸ਼ੀ ਕੀਤੀ

ਗੁਰਦਾਸਪੁਰ, 4 ਅਪਰੈਲ- ਪੰਜਾਬ ਪੁਲੀਸ ਦੇ ਸਹਾਇਕ ਸਬ ਇੰਸਪੈਕਟਰ ਨੇ ਪਿੰਡ ਭੁੰਬਲੀ ਵਿੱਚ ਪਤਨੀ ਅਤੇ ਨੌਜਵਾਨ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਫਰਾਰ ਹੋਣ ਤੋਂ ਕੁੱਝ ਘੰਟਿਆਂ ਮਗਰੋਂ ਪੁਲੀਸ ਘੇਰੇ ਵਿੱਚ ਆਏ ਏਐੱਸਆਈ ਨੇ ਗੋਲੀ ਮਾਰ ਕੇ ਖੁ਼ਦਕੁਸ਼ੀ ਕਰ ਲਈ। ਉਸ ਦਾ ਇਕ ਪੁੱਤ ਕੈਨੇਡਾ ਰਹਿੰਦਾ ਹੈ। ਇਹ ਪੁਲੀਸ ਕਰਮਚਾਰੀ ਅੰਮ੍ਰਿਤਸਰ ਵਿੱਚ ਉੱਚ ਅਧਿਕਾਰੀ ਦੀ ਸੁਰੱਖਿਆ ਵਿੱਚ ਤਾਇਨਾਤ ਸੀ। ਪੁਲੀਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਤਿੱਬੜ ਅਧੀਨ ਪਿੰਡ ਭੁੰਬਲੀ ਦੇ ਏਐੱਸਆਈ ਭੁਪਿੰਦਰ ਸਿੰਘ ਨੇ ਅੱਜ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਇਹ ਹੱਤਿਆਵਾਂ ਕੀਤੀਆਂ। ਸਵੇਰੇ ਉਸ ਦਾ ਆਪਣੀ ਪਤਨੀ ਅਤੇ ਪੁੱਤਰ ਨਾਲ ਕਿਸੇ ਗੱਲ ਤੋਂ ਤਕਰਾਰ ਹੋਇਆ ਤਾਂ ਭੁਪਿੰਦਰ ਸਿੰਘ ਨੇ ਆਪਣੇ ਲੜਕੇ ਬਲਪ੍ਰੀਤ ਸਿੰਘ (18) ’ਤੇ ਗੋਲੀ ਚਲਾ ਦਿੱਤੀ, ਜਦੋਂ ਪੁੱਤ ਨੂੰ ਬਚਾਉਣ ਮਾਂ ਬਲਜੀਤ ਕੌਰ (42) ਅੱਗੇ ਆਈ ਤਾਂ ਉਸ ’ਤੇ ਵੀ ਗੋਲੀਆਂ ਦਾਗ਼ ਦਿੱਤੀਆਂ। ਇਸ ਮਗਰੋਂ ਉਸ ਨੇ ਆਪਣੇ ਪਾਲਤੂ ਕੁੱਤੇ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਸ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤੀ।

You must be logged in to post a comment Login