ਦਿੱਲੀ ਹਵਾਈ ਅੱਡੇ ’ਤੇ ਸੁਰੱਖਿਆ ਜਾਂਚ ਦੌਰਾਨ ਗਹਿਣੇ ਚੋਰੀ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ

ਦਿੱਲੀ ਹਵਾਈ ਅੱਡੇ ’ਤੇ ਸੁਰੱਖਿਆ ਜਾਂਚ ਦੌਰਾਨ ਗਹਿਣੇ ਚੋਰੀ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ

ਨਵੀਂ ਦਿੱਲੀ, 5 ਅਪਰੈਲ- ਅਮਰੀਕਾ ਵਿੱਚ ਰਹਿਣ ਵਾਲੀ ਭਾਰਤੀ ਔਰਤ ਨੇ ਦੋਸ਼ ਲਾਇਆ ਹੈ ਕਿ ਦਿੱਲੀ ਹਵਾਈ ਅੱਡੇ ਉੱਤੇ ਐਕਸਰੇ ਦੀ ਜਾਂਚ ਦੌਰਾਨ ਉਸ ਦੇ ਬੈਗ ਵਿੱਚੋਂ ਗਹਿਣਿਆਂ ਦਾ ਡੱਬਾ ਗਾਇਬ ਹੋ ਗਿਆ। ਕਰੀਬ ਦੋ ਮਹੀਨੇ ਪਹਿਲਾਂ ਆਸਟਰੇਲੀਅਨ ਔਰਤ ਨੇ ਦਿੱਲੀ ਪੁਲੀਸ ਕੋਲ ਅਜਿਹੇ ਹੀ ਦੋਸ਼ ਲਗਾਉਂਦੇ ਹੋਏ ਐੱਫਆਈਆਰ ਦਰਜ ਕਰਵਾਈ ਸੀ। ਦਿੱਲੀ ਪੁਲੀਸ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਸੂਤਰਾਂ ਨੇ ਕਿਹਾ ਕਿ ਦੋਵਾਂ ਮਾਮਲਿਆਂ ਦੇ ਸੀਸੀਟੀਵੀ ਫੁਟੇਜ ਵਿੱਚ ਕੋਈ ਵੀ ਔਰਤਾਂ ਦੇ ਸਾਮਾਨ ਨਾਲ ਛੇੜਛਾੜ ਕਰਦਾ ਨਹੀਂ ਦੇਖਿਆ ਗਿਆ ਅਤੇ ਸੁਰੱਖਿਆ ਕਰਮੀਆਂ ਸਮੇਤ ਕਿਸੇ ਦੀ ਵੀ ਸ਼ੱਕੀ ਹਰਕਤ ਨਹੀਂ ਹੈ। ਨਵੇਂ ਮਾਮਲੇ ਵਿੱਚ ਅਮਰੀਕਾ ਵਿੱਚ ਵਰਜੀਨੀਆ ਤੋਂ ਸਵਾਤੀ ਰੈੱਡੀ 13 ਮਾਰਚ ਨੂੰ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ ਅਤੇ ਇਮੀਗ੍ਰੇਸ਼ਨ ਜਾਂਚ ਤੋਂ ਬਾਅਦ ਆਪਣੀ ਅਗਲੀ ਯਾਤਰਾ ਲਈ ਹੋਰ ਫਲਾਈਟ ਵਿੱਚ ਸਵਾਰ ਹੋਣ ਲਈ ਰਵਾਨਾ ਹੋਈ। ਉਸ ਅਨੁਸਾਰ ਸੁਰੱਖਿਆ ਜਾਂਚ ਤੋਂ ਲੰਘਦੇ ਸਮੇਂ ਉਸ ਦਾ ਬੈਗ, ਜਿਸ ਵਿੱਚ ਗਹਿਣਿਆਂ ਦਾ ਡੱਬਾ ਸੀ, ਸਕੈਨਰ ਲਈ ਆਇਆ ਅਤੇ ਬੈਗ ਨੂੰ ਉਸ ਜਗ੍ਹਾ ਭੇਜ ਦਿੱਤਾ ਗਿਆ ਜਿੱਥੇ ਸ਼ੱਕੀ ਵਸਤੂਆਂ ਭੇਜੀਆਂ ਗਈਆਂ ਸਨ। ਘਰ ਜਾ ਕੇ ਦੇਖਿਆ ਤਾਂ ਗਹਿਣੇ ਗਾਇਬ ਸਨ।

You must be logged in to post a comment Login