ਨਵੀਂ ਦਿੱਲੀ, 19 ਅਪਰੈਲ- ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੁਣ ਚੀਨ ਨਹੀਂ, ਸਗੋਂ ਸਾਡਾ ਆਪਣਾ ਦੇਸ਼ ਭਾਰਤ ਹੈ। ਇਸ ਸਾਲ ਦੇ ਸ਼ੁਰੂ ਵਿੱਚ ਕੌਮਾਂਤਰੀ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ 2023 ਵਿੱਚ ਭਾਰਤ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਹੋਵੇਗਾ। ਹੁਣ ਸੰਯੁਕਤ ਰਾਸ਼ਟਰ ਆਬਾਦੀ ਫੰਡ ਦੇ ਤਾਜ਼ਾ ਅੰਕੜਿਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅੰਕੜੇ ਦਰਸਾਉਂਦੇ ਹਨ ਕਿ ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਭਾਰਤ ਵਿਚ ਹੁਣ ਚੀਨ ਨਾਲੋਂ 30 ਲੱਖ ਦੇ ਕਰੀਬ ਲੋਕ ਜ਼ਿਆਦਾ ਹਨ ਅਤੇ ਇਸ ਦੇਸ਼ ਦੀ ਆਬਾਦੀ 140 ਕਰੋੜ ਨੂੰ ਪਾਰ ਕਰ ਗਈ ਹੈ। ਚੀਨ ਵਿੱਚ ਜਨਮ ਦਰ ਵਿੱਚ ਕਮੀ ਆਈ ਹੈ ਅਤੇ ਇਹ ਇਸ ਸਾਲ ਮਨਫੀ ਵਿੱਚ ਦਰਜ ਕੀਤੀ ਗਈ ਸੀ। ਦਿ ਸਟੇਟ ਆਫ ਵਰਲਡ ਪਾਪੂਲੇਸ਼ਨ ਰਿਪੋਰਟ 2023, ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਹੁਣ 1 ਅਰਬ42 ਕਰੋੜ 86 ਲੱਖ ਆਬਾਦੀ ਹੈ, ਜਦੋਂ ਕਿ ਚੀਨ ਦੀ ਆਬਾਦੀ 1 ਅਰਬ 42 ਕਰੋੜ 57 ਲੱਖ ਹੈ। ਦੋਵਾਂ ਵਿੱਚ 29 ਲੱਖ ਦਾ ਅੰਤਰ ਹੈ।

You must be logged in to post a comment Login