ਮੋਰਿੰਡਾ ਵਿੱਚ ਬੇਦਅਬੀ ਦੀ ਘਟਨਾ ਖ਼ਿਲਾਫ਼ ਪ੍ਰਦਰਸ਼ਨ ਜਾਰੀ

ਮੋਰਿੰਡਾ ਵਿੱਚ ਬੇਦਅਬੀ ਦੀ ਘਟਨਾ ਖ਼ਿਲਾਫ਼ ਪ੍ਰਦਰਸ਼ਨ ਜਾਰੀ

ਮੋਰਿੰਡਾ , 25 ਅਪਰੈਲ- ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿੱਚ ਬੀਤੇ ਕੱਲ੍ਹ ਵਾਪਰੀ ਬੇਅਦਬੀ ਦੀ ਘਟਨਾ ਦੇ ਰੋਸ ਵਜੋਂ ਵੱਡੀ ਗਿਣਤੀ ਵਿੱਚ ਇਕੱਠੀ ਹੋਏ ਸੰਗਤ ਵੱਲੋਂ ਅੱਜ ਮੋਰਿੰਡਾ ਸ਼ਹਿਰੀ ਥਾਣੇ ਅੱਗੇ ਧਰਨਾ ਦਿੱਤਾ ਗਿਆ। ਸ਼ਹਿਰ ਵਿੱਚ ਦੂਜੇ ਦਿਨ ਵੀ ਰੋਸ ਵਜੋਂ ਬਾਜ਼ਾਰ ਬੰਦ ਰਹੇ। ਇਕੱਠੀ ਹੋਈ ਸੰਗਤ ਵੱਲੋਂ ਕੁਰਾਲੀ ਟੀ-ਪੁਆਇੰਟ ’ਤੇ ਆਵਾਜਾਈ ਠੱਪ ਕੀਤੀ ਹੋਈ ਹੈ। ਇਸ ਦੌਰਾਨ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਵੀ ਧਰਨੇ ’ਤੇ ਬੈਠੀ ਸੰਗਤ ਨਾਲ ਗੱਲ ਕੀਤੀ ਅਤੇ ਧਰਨਾ ਉਠਾਉਣ ਦੀ ਅਪੀਲ ਕੀਤੀ, ਪਰ ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਉੱਧਰ, ਇਸ ਮਾਮਲੇ ਦੀ ਪੈਰਵਾਈ ਲਈ ਗੁਰਦੁਆਰਾ ਕਮੇਟੀ ਵੱਲੋਂ ਇਕ ਪੰਜ ਮੈਂਬਰ ਕਮੇਟੀ ਦਾ ਗਠਨ ਕੀਤਾ ਗਿਆ ਹੈ।

You must be logged in to post a comment Login