ਮੈਲਬੌਰਨ – ਬੀਤੇ ਸਾਲ ਸਦੀਵੀ ਵਿਛੋੜਾ ਦੇ ਗਏ ਮਸ਼ਹੂਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ (ਸਿੱਧੂ ਮੂਸੇ ਵਾਲਾ) ਦੀ ਨਿੱਘੀ ਯਾਦ ਵਿੱਚ ਮੈਲਬੌਰਨ ਵਿਖੇ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮਾਲਵਾ ਕਲਚਰਲ ਅਤੇ ਸਪੋਰਟਸ ਕਲੱਬ ਵਲੋਂ ਗੁਰਕੀਰਤ ਸਿੰਘ ਧਾਲੀਵਾਲ ਅਤੇ ਸ਼ਮਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਸਵਰਗਵਾਸੀ ਸ਼ੁੱਭ ਦੀਪ ਸਿੰਘ ਸਿੱਧੂ ਦੀ ਪਹਿਲੀ ਬਰਸੀ 29 ਅਪ੍ਰੈਲ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਕੀਜ਼ਬੋਰੋ, ਮੈਲਬੌਰਨ ਵਿਖੇ ਮਨਾਈ ਜਾ ਰਹੀ ਹੈ। ਸਮੂਹ ਸਾਧ ਸੰਗਤ ਨੂੰ ਸ਼ਨੀਵਾਰ ਸ਼ਾਮ ਪੰਜ ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਸਿੱਧੂ ਮੂਸੇ ਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਵਲੋਂ ਵੀ ਸਮੂਹ ਸੰਗਤਾਂ ਨੂੰ ਇਸ ਸਰਧਾਂਜਲੀ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ਹੈ।

You must be logged in to post a comment Login